1 ਜੂਨ ਤੋਂ ਵੱਡਾ ਬਦਲਾਵ – ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਬਦਲੇ ਨਿਯਮ

Date:

ਚੰਡੀਗੜ੍ਹ ਵਿੱਚ ਹੁਣ ਆਫ-ਲਾਈਨ ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਏਗੀ। ਰਜਿਸਟਰਿੰਗ ’ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਚੰਡੀਗੜ੍ਹ ਦੇ ਦਫ਼ਤਰ ਨੇ ਭਾਰਤ ਸਰਕਾਰ ਦੇ ਸੜਕ ਆਵਾਜਾਈ ‘ਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਮ ਲੋਕਾਂ ਦੀ ਸਹੂਲਤ ਲਈ ਵਾਹਨ ਰਜਿਸਟ੍ਰੇਸ਼ਨ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਤੇ ਸੰਪਰਕ ਰਹਿਤ ਲਾਗੂ ਕਰ ਦਿੱਤਾ ਹੈ। Big change from June 1

ਆਰਐਲਆਏ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਅੱਜ ਤੋਂ ਵਾਹਨ ਰਜਿਸਟ੍ਰੇਸ਼ਨ ਸਬੰਧੀ ਲਾਗੂ ਕੀਤੀਆਂ ਗਈਆਂ ਸੇਵਾਵਾਂ ਲਈ ਲੋੜੀਂਦੀਆਂ ਫਾਈਲਾਂ ਮਹਿਕਮੇ ਦੇ ਦਫ਼ਤਰ ਵਿੱਚ ਦਸਤੀ ਜਾ ਔਫਲਾਈਨ ਨਹੀਂ ਲਈਆਂ ਜਾਣਗੀਆਂ। ਹਾਲਾਂਕਿ ਜੇਕਰ ਕਿਸੇ ਬਿਨੈਕਾਰ ਨੂੰ ਉਪਰੋਕਤ ਸੇਵਾਵਾਂ ਨੂੰ ਆਨਲਾਈਨ ਪ੍ਰਾਪਤ ਕਰਨ ਦੌਰਾਨ ਕਿਸੇ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪਹਿਲਾਂ ਤੋਂ ਬਕਾਇਦਾ ਅਪਾਇੰਟਮੈਂਟ ਲੈ ਕੇ ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਵਿੱਚ ਉਸ ਸੇਵਾ ਲਈ ਆਫਲਾਈਨ ਅਰਜ਼ੀ ਦੇ ਸਕਦਾ ਹੈ। Big change from June 1

ਇਹ ਸੇਵਾਵਾਂ ਸਵੇਰੇ ਸਾਢੇ ਨੌਂ ਵਜੇ ਤੋਂ ਦੁਪਹਿਰ 1 ਵਜੇ ਤੱਕ ਹੀ ਉਪਲਬਧ ਹੋਣਗੀਆਂ ਤੇ ਇਨ੍ਹਾਂ ਸੇਵਾਵਾਂ ਲਈ ਅਪਾਇੰਟਮੈਂਟ ਸਲਾਟ ਆਰਐਲਏ ਦੀ ਅਧਿਕਾਰਤ ਵੈੱਬਸਾਈਟ www.chdtransport.gov.in ’ਤੇ ਉਪਲਬਧ ਹੋਣਗੇ। ਚੰਡੀਗੜ੍ਹ ਦੇ ਆਰਐਲਏ ਪਰਦੂਮਨ ਸਿੰਘ ਨੇ ਆਮ ਲੋਕਾਂ ਨੂੰ ਆਨਲਾਈਨ ਤੇ ਸੰਪਰਕ ਰਹਿਤ ਸੇਵਾਵਾਂ ਦੀ ਸਹੂਲਤ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਕਿਸੇ ਵੀ ਦਸਤਾਵੇਜ਼ ਜਾਂ ਫ਼ੀਸ ਆਦਿ ਜਮ੍ਹਾਂ ਕਰਾਉਣ ਲਈ ਆਰਐਲਏ ਦੇ ਦਫ਼ਤਰ ਵਿੱਚ ਜਾਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਪਰਕ ਰਹਿਤ ਸੇਵਾਵਾਂ ਬਾਰੇ ਕਿਸੇ ਕਿਸਮ ਦੀ ਪੁੱਛਗਿੱਛ ਦੇ ਮਾਮਲੇ ਵਿੱਚ ਬਿਨੈਕਾਰ ਆਰਐਲਏ ਟੈਲੀਫੋਨ ਨੰਬਰ 0172-2705270 ਜਾਂ 0172-2706270 ‘ਤੇ ਸੰਪਰਕ ਕਰ ਸਕਦੇ ਹਨ।Big change from June 1

also read :- Z+ security: ਰੰਧਾਵਾ ਦਾ ਤਿੱਖਾ ਹਮਲਾ- ‘ਮਾਨ ਸਾਹਿਬ ਚੀਚੀ ‘ਤੇ ਲਹੂ ਲਾਕੇ ਸ਼ਹੀਦ ਨਾ ਬਣੋ!

ਆਰਐਲਏ ਪਰਦੂਮਨ ਸਿੰਘ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ, ਡਰਾਈਵਿੰਗ ਲਾਇਸੈਂਸ ਜਾਰੀ ਕਰਨ ਨਾਲ ਸਬੰਧਤ ਸੇਵਾਵਾਂ ਨੂੰ ਵੀ ਭਾਰਤ ਸਰਕਾਰ ਦੇ ਪਰਿਵਹਨ ਪੋਰਟਲ ਰਾਹੀਂ ਆਨਲਾਈਨ ਕੀਤਾ ਗਿਆ ਹੈ। ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਸੇਵਾ ਵਾਂਗ ਹੀ ਡਰਾਈਵਿੰਗ ਲਾਇਸੈਂਸ ਦੀਆਂ ਸਾਰੀਆਂ ਸੇਵਾਵਾਂ ਲਈ ਦਸਤਾਵੇਜ਼ ਤੇ ਫੀਸ ਆਦਿ ਅਪਲੋਡ ਕਰਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਪਰ ਫੋਟੋ ਅਤੇ ਬਾਇਓਮੈਟ੍ਰਿਕ ਕੈਪਚਰ ਕਰਨ ਲਈ ਬਿਨੈਕਾਰ ਦੀ ਸਰੀਰਕ ਤੌਰਤ ’ਤੇ ਮੌਜੂਦਗੀ ਜ਼ਰੂਰੀ ਹੈ। 

ਹਾਲਾਂਕਿ, ਬਿਨੈਕਾਰ ਪਰਿਵਹਨ ਪੋਰਟਲ ‘ਤੇ ਇਨ੍ਹਾਂ ਸੇਵਾਵਾਂ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਬਿਨਾਂ ਕਿਸੇ ਪੂਰਵ ਆਨਲਾਈਨ ਮੁਲਾਕਾਤ ਦੇ ਸਿੱਧੇ ਆਰਐਲਏ ਦੇ ਦਫ਼ਤਰ ਜਾ ਸਕਦੇ ਹਨ। ਆਰਐਲਏ ਦਾ ਦਫਤਰ ਬਾਇਓਮੀਟ੍ਰਿਕ ਤੇ ਫੋਟੋ ਦੀਆਂ ਜ਼ਰੂਰਤਾਂ ਨੂੰ ਵੀ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਨੂੰ ਵੀ ਸਮੇਂ ਸਿਰ ਕੀਤਾ ਜਾਵੇਗਾ ਤਾਂ ਜੋ ਆਮ ਲੋਕ ਵੀ ਆਰਐਲਏ ਦੇ ਦਫਤਰ ਵਿੱਚ ਜਾਏ ਬਿਨਾਂ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ।


Share post:

Subscribe

spot_imgspot_img

Popular

More like this
Related

ਹਰਿਆਣਾ ਸਣੇ ਇਨ੍ਹਾਂ ਤਿੰਨ ਸੂਬਿਆਂ ‘ਚ NIA ਨੇ ਮਾਰਿਆ ਛਾਪਾ , 315 ਰਾਈਫਲਾਂ ਸਣੇ ਕਈ…

NIA Raid in 4 State  ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 19 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਨਾਨਕ ਨਾਮੁ...

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...