ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

Big change in the weather of Punjab

ਇਕ ਹਫ਼ਤੇ ਤੋਂ ਪੈ ਰਹੀ ਤੇਜ਼ ਗਰਮੀ ਕਾਰਨ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੋ ਗਿਆ। ਤਾਪਮਾਨ 43 ਡਿਗਰੀ ਤੋਂ 40 ਡਿਗਰੀ ’ਤੇ ਪਹੁੰਚਣ ਦੇ ਬਾਵਜੂਦ ਤਪਸ਼ ਘੱਟ ਨਹੀਂ ਹੋ ਰਹੀ ਸੀ ਪਰ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ’ਚ ਅਗਲੇ 3 ਦਿਨ ਤੱਕ ਬਰਸਾਤ ਦੀ ਸੰਭਾਵਨਾ ਜਤਾਈ ਗਈ। ਬੁੱਧਵਾਰ ਨੂੰ ਸਾਰਾ ਦਿਨ ਹਵਾਵਾਂ ਚੱਲਦੀਆਂ ਰਹੀਆਂ ਪਰ ਨਾਲ ਲੂ ਵੀ ਚੱਲੀ ਪਰ ਦੇਰ ਸ਼ਾਮ ਇਕਦਮ ਮੌਸਮ ਨੇ ਕਰਵਟ ਲਈ। ਤੇਜ਼ ਹਵਾਵਾਂ ਨਾਲ ਬਾਰਿਸ਼ ਨੇ ਵੀ ਠੰਡਕ ਦਿਵਾਈ। ਬਦਲੇ ਮੌਸਮ ਕਾਰਨ 4 ਡਿਗਰੀ ਤੱਕ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਕਾਫ਼ੀ ਸਮੇਂ ਤੱਕ ਬੱਦਲ ਗਰਜਦੇ ਰਹੇ।Big change in the weather of Punjab

ਚੰਡੀਗੜ੍ਹ ਮੌਸਮ ਵਿਭਾਗ ਦੇ ਮਾਹਿਰ ਸੁਰਿੰਦਰ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਬਦਲਾਅ ਹੋ ਰਿਹਾ ਹੈ ਅਤੇ ਅਗਲੇ 3 ਦਿਨ ਤੱਕ ਖ਼ੂਬ ਬਰਸਾਤ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਦੁਪਹਿਰ 12 ਵਜੇ ਦੇ ਲਗਭਗ ਪਾਕੇਟ ਰੇਨ ਵੀ ਹੋਈ। ਬੀਤੇ ਦਿਨੀਂ ਪਹਾੜੀ ਇਲਾਕਿਆਂ ਵਿਚ ਕਾਫ਼ੀ ਬਰਫਬਾਰੀ ਹੋਈ ਅਤੇ ਕਾਂਗੜਾ ਵਿਚ ਜਿੱਥੇ ਤੇਜ਼ ਬਰਸਾਤ ਹੋਈ, ਉਥੇ ਹੀ ਗੜੇ ਪੈਣ ਕਾਰਨ ਪੰਜਾਬ ਦੀਆਂ ਹਵਾਵਾਂ ਠੰਡੀਆਂ ਹੋ ਗਈਆਂ।Big change in the weather of Punjab

also read :- CM ਮਾਨ ਨੇ ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤੱਕ ਦਾ ਅਲਟੀਮੇਟਮ

ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਕੁਝ ਦਿਨ ਅਜਿਹੀ ਹੀ ਹੁੰਦੀ ਰਹੀ ਤਾਂ ਝੋਨੇ ਦੀ ਫ਼ਸਲ ਨੂੰ ਕਾਫ਼ੀ ਫਾਇਦਾ ਹੋਵੇਗਾ। ਇਹ ਬਰਸਾਤ ਸਬਜ਼ੀਆਂ ਲਈ ਵੀ ਕਾਫ਼ੀ ਲਾਭਦਾਇਕ ਹੈ। ਮੌਸਮ ਵਿਭਾਗ ਅਨੁਸਾਰ ਹਰ ਸਾਲ ਮਈ ਦਾ ਮਹੀਨਾ ਪੂਰੀ ਤਰ੍ਹਾਂ ਗਰਮ ਰਹਿੰਦਾ ਹੈ ਪਰ ਇਸ ਸਾਲ ਸ਼ੁਰੂਆਤੀ 15 ਦਿਨ ਅਤੇ ਆਖਰੀ ਦਿਨ ਕਾਫ਼ੀ ਰਾਹਤ ਭਰੇ ਹਨ। ਜੂਨ ਮਹੀਨੇ ਦੀ ਸ਼ੁਰੂਆਤ ਬਰਸਾਤ ਨਾਲ ਹੋਣ ਦੀ ਉਮੀਦ ਹੈ।Big change in the weather of Punjab

[wpadcenter_ad id='4448' align='none']