Big change in weather ਸੂਬੇ ਦੇ ਮੌਸਮ ਦਾ ਮਿਜਾਜ਼ ਕੁਝ ਬਦਲਿਆ-ਬਦਲਿਆ ਨਜ਼ਰ ਆ ਰਿਹਾ ਹੈ। ਜਿੱਥੇ ਸੂਬੇ ਦੇ ਕੁੱਝ ਹਿੱਸਿਆਂ ’ਚ ਗਰਮੀ ਨੇ ਆਪਣਾ ਜ਼ੋਰ ਦਿਖਾਇਆ, ਉੱਥੇ ਹੀ ਕੁਝ ਹਿੱਸਿਆ ’ਚ ਹਲਕੀ ਬਾਰਿਸ਼ ਨੇ ਮੌਸਮ ਨੂੰ ਖੁਸ਼ਗਵਾਰ ਵੀ ਕੀਤਾ ਹੈ। ਕੱਲ ਦੇ ਮੁਕਾਬਲੇ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਬਾਵਜੂਦ ਇਸ ਦੇ ਤਾਪਮਾਨ ਔਸਤ ਨਾਲੋਂ 3.9 ਡਿਗਰੀ ਸੈਲਸੀਅਸ ਵੱਧ ਰਿਹਾ। ਸੂਬੇ ’ਚ ਸਮਰਾਲਾ (ਲੁਧਿਆਣਾ) ਦਾ ਤਾਪਮਾਨ ਸਭ ਤੋਂ ਵੱਧ 42.3 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਘੱਟੋ-ਘੱਟ ਤਾਪਮਾਨ ’ਚ ਵੀ 2.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜੋ ਔਸਤਨ ਨਾਲੋਂ 5.7 ਡਿਗਰੀ ਵੱਧ ਦਰਜ ਕੀਤਾ ਗਿਆ। ਸਭ ਤੋਂ ਘੱਟ ਤਾਪਮਾਨ ਰੋਪੜ ਦਾ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ 24 ਘੰਟਿਆਂ ’ਚ ਪੰਜਾਬ ਦੇ ਕਈ ਇਲਾਕਿਆਂ ’ਚ ਗੜੇ, ਗਰਜ਼ ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਅਗਲੇ 72 ਘੰਟਿਆਂ ਬਾਅਦ ਤਾਪਮਾਨ ’ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।Big change in weather
ASLO READ :- ਕਰਨ ਔਜਲਾ ਦੇ ਨਾਲ ਮੂਸੇਵਾਲਾ ਦਾ ਕਾਤਲ ! ਉੱਠ ਰਹੇ ਨੇ ਸਵਾਲ
ਪਿਛਲੇ ਹਫਤੇ ਦੌਰਾਨ ਸੂਬੇ ਦੇ 10 ਦੇ ਕਰੀਬ ਜ਼ਿਲਿਆਂ ਦਾ ਤਾਪਮਾਨ 40 ਤੋਂ ਪਾਰ ਗਿਆ ਸੀ, ਜਿਸ ’ਚ ਕਮੀ ਦੇਖਦਿਆਂ ਅੱਜ ਕੇਵਲ 5 ਜ਼ਿਲਿਆਂ ਦਾ ਤਾਪਮਾਨ ਹੀ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਪਹਿਲਾਂ ਵਾਂਗ ਹਰਿਆਣਾ ਦਾ ਪਾਰਾ ਅੱਜ ਵੀ ਪੰਜਾਬ ਨਾਲੋਂ ਵੱਧ ਦਰਜ ਕੀਤਾ ਗਿਆ। ਮਨਕੋਲਾ ਮੇਵਾਤ ਦਾ ਤਾਪਮਾਨ 43.2 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ 15 ਜ਼ਿਲਿਆ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ, ਜਿਥੇ ਪੰਜਾਬ ਕੁੱਝ ਠੰਡਾ ਰਿਹਾ, ਉੱਥੇ ਹਰਿਆਣਾ ਤੰਦੂਰ ਵਾਂਗ ਤਪਦਾ ਨਜ਼ਰ ਆਇਆ।Big change in weather