ਦਿਨ-ਦਿਹਾੜੇ ਵੱਡੀ ਵਾਰਦਾਤ, ਕੱਪੜਿਆਂ ਦੇ ਸ਼ੋਅਰੂਮ ‘ਚ ਤਾਬੜਤੋੜ ਫਾਇਰਿੰਗ

 Big incident in broad daylight

 Big incident in broad daylight


ਬੀਤੀ 10 ਜੁਲਾਈ ਨੂੰ ਕਸਬੇ ਦੀ ਅਮ੍ਰਿੰਤਸਰ ਰੋਡ ਉੱਪਰ ਦਾਣਾ ਮੰਡੀ ਕੋਲ ਮਾਸਟਰ ਪੁਸਤਕ ਭੰਡਾਰ ‘ਤੇ ਹੋਏ ਹਮਲੇ ਤੋਂ ਬਾਅਦ ਅੱਜ ਸਵੇਰੇ 9 ਵਜੇ ਦੇ ਕਰੀਬ ਸਥਾਨਕ ਕਸਬੇ ਦੇ ਹੀ ਅੰਦਰਲੇ ਬਾਜ਼ਾਰ ਮਹਿਤਾ ਰੋਡ ‘ਤੇ ਸਥਿਤ ਮਸ਼ਹੂਰ ਦੁਕਾਨ ਬੂਟਾ ਰੇਡੀਮੇਡ ਸਟੋਰ (ਫੈਸ਼ਨ ਫਾਰ ਯੂ) ‘ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਕੀਤੀ ਗਈ ਫਾਈਰਿੰਗ ਨਾਲ ਜਿੱਥੇ ਇੱਕ ਵਾਰ ਮੁੜ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਦੇ ਮਨਾਂ ‘ਚ ਵੀ ਬਹੁਤ ਜ਼ਿਆਦਾ ਸਹਿਮ ਭਰ ਚੁੱਕਾ ਹੈ ਤੇ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਉਪੱਰ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ।

ਅੱਜ ਦੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨ ਮਾਲਕ ਕਮਲ ਸ਼ਰਮਾਂ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਨੇ ਆ ਕੇ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ ਇੰਨੇ ਨੂੰ ਪਲੈਟਿਨਾ ਮੋਟਰਸਾੲਕੀਲ ‘ਤੇ ਸਵਾਰ ਤਿੰਨ ਨੌਜਵਾਨ ਦੁਕਾਨ ਦੇ ਸਾਹਮਣੇ ਰੁੱਕਦੇ ਹਨ ।ਉਨ੍ਹਾਂ ‘ਚੋਂ ਦੋ ਨੌਜਵਾਨ ਉੱਤਰ ਕੇ ਦੁਕਾਨ ਅੱਗੇ ਆਏ ਤੇ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਜੋ ਕਿ ਦੁਕਾਨ ਸਾਹਮਣੇ ਲੱਗੇ ਸ਼ੀਸ਼ੇ ‘ਤੇ ਲੱਗੀਆਂ। ਇਸਤੋਂ ਬਾਅਦ ਉਕਤ ਨੌਜਵਾਨ ਫਰਾਰ ਹੋ ਜਾਂਦੇ ਹਨ। ਮੂੰਹ ਢੱਕੇ ਹੋਣ ਕਾਰਨ ਹਮਲਾਵਰਾਂ ਦੀ ਕੋਈ ਪਹਿਚਾਣ ਨਹੀਂ ਹੋ ਸਕੀ।ਇਸ ਗੋਲੀਬਾਰੀ ‘ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਆਮ ਦੁਕਾਨਦਾਰ ਉਪੱਰ ਆਏ ਦਿਨ ਹੋ ਰਹੇ ਅਜਿਹੇ ਹਮਲਿਆਂ ਨੇ ਪੂਰੇ ਦੁਕਾਨਦਾਰ ਵਰਗ ਨੂੰ ਡਰ ਦੇ ਮਾਹੌਲ ‘ਚ ਸਮੇਟ ਲਿਆ ਹੈ।Big incident in broad daylight

ਇਸ ਮੌਕੇ ਘਟਨਾ ਦਾ ਜ਼ਾਇਜ਼ਾ ਲੈਣ ਪੁੱਜੇ ਡੀ.ਐੱਸ.ਪੀ.ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਕਿਹਾ ਕਿ ਐੱਸ.ਐੱਚ.ਓ. ਅਜੈਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਮਹਿਤਾ ਦੀ ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਚੌਂਕ ਮਹਿਤਾ ਵਿਖੇ ਮਾਸਟਰ ਪੁਸਤਕ ਭੰਡਾਰ ਉਪੱਰ ਫਾਈਰਿੰਗ ਕੀਤੀ ਗਈ ਸੀ,ਜਿਸਦੇ ਦੋਸ਼ੀਆਂ ਨੂੰ ਬੀਤੇਂ ਦਿਨੀਂ ਥਾਣਾ ਮਹਿਤਾ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਸੀ।

also read :- ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ

ਚੌਂਕ ਮਹਿਤਾ ਵਿਖੇ ਦੁਕਾਨਾਂ ਉਪੱਰ ਹੋ ਰਹੇ ਅਜਿਹੇ ਹਮਲਿਆ ਤੋਂ ਬਾਅਦ ਕਸਬੇ ਦਾ ਪੂਰਾ ਦੁਕਾਨਦਾਰ ਵਰਗ ਅੰਦਰ ਡਰ ਦਾ ਭਾਰੀ ਮਾਹੌਲ ਬਣਿਆ ਹੋਇਆ ਹੈ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ਅੰਦਰ ਕਾਰੋਬਾਰ ਕਰਨਾ ਔਖਾ ਹੋਇਆ ਪਿਆ ਹੈ।ਆਪਣੇ ਪਰਿਵਾਰ ਨੂੰ ਪਾਲਣ ਲਈ ਨਾ ਤਾਂ ਉਹ ਰੁਜ਼ਗਾਰ ਬੰਦ ਕਰਕੇ ਘਰ ਬੈਠ ਸਕਦੇ ਹਨ ਤੇ ਨਾ ਹੀ ਉਹ ਸਕੂਨ ਨਾਲ ਆਪਣਾ ਵਪਾਰ ਚਲਾ ਸਕਦੇ ਹਨ।ਅਜਿਹੇ ਹਮਲਿਆਂ ਤੋਂ ਬਾਅਦ ਇਵੇਂ ਲਗੱਦਾ ਹੈ ਕਿ ਸ਼ਾਇਦ ਇਸਤੋਂ ਬਾਅਦ ਅਗਲੀ ਵਾਰੀ ਉਨ੍ਹਾਂ ਦੀ ਨਾ ਹੋਵੇ।ਸਮੂਹ ਦੁਕਾਨਦਾਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੂੰ ਪੂਰੀ ਸਖ਼ਤੀ ਨਾਲ ਨਿਪਟਿਆ ਜਾਵੇ ਤੇ ਉਨ੍ਹਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਬਿੰਨ੍ਹਾਂ ਕਿਸੇ ਡਰ ਜਾਂ ਸਹਿਮ ਦੇ ਆਪਣਾ ਕਾਰੋਬਾਰ ਕਰ ਸਕਣ।

Big incident in broad daylight

[wpadcenter_ad id='4448' align='none']