ਫ਼ਰੀਦਕੋਟ 10 ਅਗਸਤ,2024
ਪੰਜਾਬ ਸਰਕਾਰ ਦੇ ਕਰ ਵਿਭਾਗ ਨੇ ਵਪਾਰੀ ਵਰਗ ਨੂੰ ਵੱਡੀ ਰਾਹਤ ਦਿੰਦੇ ਹੋਏ ਬਕਾਇਆ ਕਰ ਰਾਸ਼ੀ ਦੇ ਸਮਾਧਾਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਅਨਿਲ ਠਾਕੁਰ ਚੇਅਰਮੈਨ ਪੰਜਾਬ ਸਟੇਟ ਟਰੇਡਰਜ ਕਮਿਸ਼ਨ ਐਕਸਾਈਜ਼ ਐਂਡ ਟੈਕਸਏਸ਼ਨ ਨੇ ਸਮੂਹ ਵਪਾਰ ਮੰਡਲ ਅਤੇ ਟਰੇਡ ਯੂਨੀਅਨ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਵਪਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੌਰਾਨ ਸ੍ਰੀਮਤੀ ਦਰਵੀਰ ਰਾਜ ਕੌਰ ਉਪ ਕਮਿਸ਼ਨਰ ਰਾਜ ਕਰ ਫਰੀਦਕੋਟ ਮੰਡਲ ਫਰੀਦਕੋਟ ਵੱਲੋਂ ਸਮੂਹ ਵਪਾਰੀਆਂ ਅਤੇ ਐਸੋਸੀਏਸ਼ਨਾਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ) ਅਤੇ ਮੇਰਾ ਬਿੱਲ ਐਪ ਸਬੰਧੀ ਜਾਣਕਾਰੀ ਦਿੱਤੀ ਗਈ ।
ਉਨ੍ਹਾਂ ਦੱਸਿਆ ਕਿ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ) ਅਧੀਨ ਜਿਨ੍ਹਾਂ ਵਪਾਰੀਆਂ ਦਾ ਪੁਰਾਣਾ ਬਕਾਇਆ ਇੱਕ ਲੱਖ ਤੋਂ ਉਪਰ ਵਸੂਲਣਯੋਗ ਹੈ, ਉਹ ਵਪਾਰੀ ਇਸ ਸਕੀਮ ਅਧੀਨ ਬਿਨਾ ਵਿਆਜ ਅਤੇ ਜੁਰਮਾਨੇ ਤੋਂ ਆਪਣੇ ਬਣਦੇ ਕੁੱਲ ਬਕਾਏ ਦਾ 50 % ਜਮ੍ਹਾ ਕਰਵਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਦੀ ਆਖਰੀ ਮਿਤੀ 16-08-2024 ਹੈ ਅਤੇ ਫਰੀਦਕੋਟ ਦਫ਼ਤਰ ਮਿਤੀ 10-08-2024 ਅਤੇ 11-08-2024 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਖੁੱਲਾ ਰਹੇਗਾ ਅਤੇ ਵਪਾਰੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਬਿਨੈਪੱਤਰ ਦਫ਼ਤਰ ਵਿੱਚ ਜਮ੍ਹਾ ਕਰਵਾਉਣ ਤਾਂ ਜੋ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਸ੍ਰੀ ਠਾਕੁਰ ਨੇ ਇਸ ਸਕੀਮ ਦਾ ਲਾਭ ਲੈਣ ਲਈ ਵਪਾਰੀਆਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਹਾਜਰ ਹੋਈਆਂ ਐਸੋਸੀਏਸ਼ਨਾ ਵੱਲੋਂ ਰੱਖੇ ਗਏ ਸੁਝਾਅ ਅਤੇ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ ਅਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ।
ਇਸ ਮੌਕੇ ਸ੍ਰੀ ਓਮਕਾਰ ਗੋਇਲ ਪ੍ਰਧਾਨ ਕਰਿਆਨਾ ਮਰਚੈਂਟ ਐਸੋਸੀਏਸ਼ਨ, ਸ੍ਰੀ ਗੁਰਮੀਤ ਸਿੰਘ ਪ੍ਰਧਾਨ ਆਰਾ ਯੂਨੀਅਨ, ਸ੍ਰੀ ਰਾਜਨ ਠਾਕੁਰ ਪ੍ਰਧਾਨ ਸਵਰਨਕਾਰ ਐਸੋਸੀਏਸ਼ਨ, ਸ੍ਰੀ ਗੁਰਪ੍ਰੀਤ ਸਿੰਘ ਪ੍ਰਧਾਨ ਰੈਡੀਮੇਟ ਐਸੋਸੀਏਸ਼ਨ ਕੋਟਕਪੂਰਾ ਤੋਂ ਇਲਾਵਾ ਜੀ.ਐਸ. ਟੀ ਵਿਭਾਗ ਦੇ ਅਧਿਕਾਰੀ ਸ੍ਰੀ ਮਨਮੋਹਨ ਕੁਮਾਰ ਸਹਾਇਕ ਕਮਿਸ਼ਨਰ ਰਾਜ ਕਰ ਫਰੀਦਕੋਟ, ਸ੍ਰੀਮਤੀ ਊਸ਼ਾ ਰਾਜ ਕਰ ਅਫਸਰ, ਅਤੇ ਸ੍ਰੀਮਤੀ ਸ਼ੀਨਮ ਰਾਣੀ ਰਾਜ ਕਰ ਅਫਸਰ ਹਾਜ਼ਰ ਸਨ।