ਤਪਦੀ ਗਰਮੀ ਵਿਚਾਲੇ ਮੀਂਹ ਨੂੰ ਲੈ ਕੇ ਵੱਡੀ ਅਪਡੇਟ

ਤਪਦੀ ਗਰਮੀ ਵਿਚਾਲੇ ਮੀਂਹ ਨੂੰ ਲੈ ਕੇ ਵੱਡੀ ਅਪਡੇਟ

Big update on rain

Big update on rain

ਡੇਢ ਮਹੀਨੇ ਦੀ ਅੱਤ ਦੀ ਗਰਮੀ ਤੋਂ ਬਾਅਦ ਸੋਮਵਾਰ ਤੋਂ ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਮਾਨਸੂਨ ਪਿਛਲੇ ਤਿੰਨ ਹਫ਼ਤਿਆਂ ਤੋਂ ਸਿੱਕਮ ਦੇ ਆਸ-ਪਾਸ ਰੁਕ ਗਿਆ ਹੈ। ਜਿੱਥੇ ਇਕ ਪਾਸੇ ਇਹ ਬਿਹਾਰ, ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸੇ ਵੱਲ ਵਧ ਰਿਹਾ ਹੈ, ਉੱਥੇ ਹੀ ਚੰਡੀਗੜ੍ਹ ’ਚ ਹੁੰਮਸ ਵਧਣ ਨਾਲ ਚੰਡੀਗੜ੍ਹ ਹਵਾਈ ਅੱਡੇ, ਪੰਚਕੂਲਾ, ਡੇਰਾਬਸੀ, ਕਾਲਕਾ, ਕਸੌਲੀ ਤੇ ਆਸਪਾਸ ਦੇ ਕਈ ਇਲਾਕਿਆਂ ’ਚ ਸੋਮਵਾਰ ਨੂੰ ਮੀਂਹ ਪਿਆ। ਹਵਾ ’ਚ ਵਧ ਰਹੀ ਹੁੰਮਸ ਤੇ ਮਾਨਸੂਨ ਦੀ ਵਧਦੀ ਰਫ਼ਤਾਰ ਕਾਰਨ ਸ਼ਹਿਰ ’ਚ 28 ਜੂਨ ਦੇ ਆਸਪਾਸ ਮੀਂਹ ਪੈਣ ਦੀ ਸੰਭਾਵਨਾ ਹੈ।

ਸੋਮਵਾਰ ਸਵੇਰ ਤੋਂ ਹੀ ਭਾਰੀ ਨਮੀ ਤੇ ਹਲਕੇ ਬੱਦਲਾਂ ਕਾਰਨ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਤੋਂ ਉੱਪਰ ਨਹੀਂ ਜਾ ਸਕਿਆ ਪਰ ਹਵਾ ’ਚ ਹੁੰਮਸ 42 ਤੋਂ 60 ਫ਼ੀਸਦੀ ਤੱਕ ਬਣੀ ਰਹੀ, ਜਿਸ ਕਾਰਨ ਲੋਕਾਂ ਨੂੰ ਦਿਨ ਭਰ ਪਸੀਨਾ ਵਹਾਉਣਾ ਪਿਆ। ਐਤਵਾਰ ਰਾਤ ਨੂੰ ਵੀ ਘੱਟੋ-ਘੱਟ ਤਾਪਮਾਨ 30.6 ਡਿਗਰੀ ਦੇ ਆਸਪਾਸ ਰਿਹਾ।Big update on rain

ਜੇ ਮਾਨਸੂਨ ਦੇ ਆਉਣ ਤੋਂ ਪਹਿਲਾਂ ਹਵਾ ’ਚ ਹੁੰਮਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਸਥਾਨਕ ਬੱਦਲ ਬਣ ਜਾਂਦੇ ਹਨ ਤੇ ਮੀਂਹ ਪੈਂਦਾ ਹੈ। ਸੋਮਵਾਰ ਨੂੰ ਵੀ ਅਜਿਹਾ ਹੀ ਕੁਝ ਹੋਇਆ ਅਤੇ ਹਵਾ ’ਚ ਹੁੰਮਸ ਦੀ ਮਾਤਰਾ ਅਚਾਨਕ ਵਧ ਗਈ। ਹੁੰਮਸ ਦੀ ਮਾਤਰਾ ਇੰਨੀ ਵਧ ਗਈ ਕਿ ਇਹ 42 ਫ਼ੀਸਦੀ ਤੋਂ ਹੇਠਾਂ ਨਹੀਂ ਗਈ। ਜਦੋਂ ਇਹ ਹੁੰਮਸ 35 ਡਿਗਰੀ ਤੋਂ ਉੱਪਰ ਤਾਪਮਾਨ ਦੇ ਸੰਪਰਕ ’ਚ ਆਈ ਤਾਂ 11 ਵਜੇ ਤੋਂ ਬਾਅਦ ਸਥਾਨਕ ਬੱਦਲ ਬਣਨੇ ਸ਼ੁਰੂ ਹੋ ਗਏ। ਇਹ ਬੱਦਲ ਸ਼ਹਿਰ ਉੱਤੇ ਵੀ ਆ ਗਏ ਪਰ ਸੰਘਣੇ ਕਾਲੇ ਬੱਦਲ ਕਸੌਲੀ ਅਤੇ ਬੱਦੀ ਉੱਤੇ ਬਣਨੇ ਸ਼ੁਰੂ ਹੋ ਗਏ।

also read :- ਪੰਜਾਬ ਦੇ ਨਵੇਂ ਸਾਂਸਦਾਂ ਨੇ ਚੁੱਕੀ ਸਹੁੰ, ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਇਜਾਜ਼ਤ

ਸਥਾਨਕ ਬੱਦਲਾਂ ਕਾਰਨ ਹੋਈ ਬਰਸਾਤ ਤੋਂ ਬਾਅਦ ਮਾਨਸੂਨ ਦੇ ਆਉਣ ਤੱਕ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਦੀ ਹਵਾ ’ਚ ਨਮੀ ਦੀ ਮਾਤਰਾ ਲਗਾਤਾਰ ਬਣੀ ਰਹੇਗੀ। ਇਹ ਨਮੀ ਮਾਨਸੂਨ ਦੇ ਆਉਣ ਤੋਂ ਪਹਿਲਾਂ ਮੀਂਹ ਲਿਆ ਸਕਦੀ ਹੈ। ਜੇ ਪੂਰਬੀ ਹਵਾਵਾਂ ਵੀ ਇਸ ਮੀਂਹ ਨਾਲ ਰਲਦੀਆਂ ਹਨ ਤਾਂ ਇਹ ਮੀਂਹ ਪ੍ਰੀ-ਮਾਨਸੂਨ ਮੀਂਹ ਬਣ ਜਾਵੇਗਾ ਕਿਉਂਕਿ ਮਾਨਸੂਨ ਦੇ ਪੂਰਬ ਤੋਂ ਉੱਤਰ ਵੱਲ ਜਾਣ ਤੋਂ ਪਹਿਲਾਂ ਪੂਰਬੀ ਹਵਾਵਾਂ ਚੰਡੀਗੜ੍ਹ ਸਮੇਤ ਉੱਤਰੀ ਭਾਰਤ ’ਚ ਪਹੁੰਚ ਜਾਂਦੀਆਂ ਹਨ। ਇਸ ਸਮੇਂ ਦੱਖਣ-ਪੱਛਮੀ ਹਵਾਵਾਂ ਨਾਲ ਅਰਬ ਸਾਗਰ ਤੋਂ ਆਉਣ ਵਾਲੀ ਨਮੀ ਤੋਂ ਬਣੇ ਸਥਾਨਕ ਬੱਦਲਾਂ ਕਾਰਨ ਮੀਂਹ ਪੈ ਰਿਹਾ ਹੈ।Big update on rain