ਰਾਖੀ ਸਾਵੰਤ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ

Big update on Rakhi Sawant's health

Big update on Rakhi Sawant’s health ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ , ਜਿਸ ਤੋਂ ਬਾਅਦ ਹਸਪਤਾਲ ਦੇ ਬੈੱਡ ਤੋਂ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਦੌਰਾਨ ਰਾਖੀ ਸਾਵੰਤ ਨੇ ਖ਼ੁਦ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਸ ਨੇ ਆਪਣੇ ਆਪ ਨੂੰ ‘ਫਾਇਟਰ’ ਦੱਸਿਆ ਹੈ।

ਦੱਸ ਦਈਏ ਕਿ ‘ਬਿੱਗ ਬੌਸ’ ਫੇਮ ਰਾਖੀ ਸਾਵੰਤ ਨੇ ਦੱਸਿਆ ਕਿ ਡਾਕਟਰਾਂ ਨੂੰ ਉਸ ਦੀ ਬੱਚੇਦਾਨੀ ‘ਚ 10 ਸੈਂਟੀਮੀਟਰ ਦਾ ਟਿਊਮਰ ਮਿਲਿਆ ਹੈ ਅਤੇ ਮੈਂ ਇਸ ਨੂੰ ਸਾਰਿਆਂ ਨੂੰ ਦਿਖਾਵਾਂਗੀ ਪਰ ਅਦਾਕਾਰਾ ਦੇ ਸਾਬਕਾ ਪਤੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਡਰਾਮਾ ਕਰਾਰ ਦਿੱਤਾ ਹੈ। ਉਥੇ ਹੀ ਰਿਤੇਸ਼ ਸਿੰਘ ਨੇ ਰਾਖੀ ਦਾ ਸਮਰਥਨ ਕਰਦੇ ਹੋਏ ਇਸ ਗੱਲ ਨੂੰ ਸੱਚ ਦੱਸਿਆ ਹੈ। ਉਥੇ ਹੀ ਰਾਖੀ ਸਾਵੰਤ ਨੇ ਦੱਸਿਆ ਹੈ ਕਿ ਅੱਜ ਯਾਨੀਕਿ ਸ਼ਨੀਵਾਰ ਨੂੰ ਮੇਰੀ ਸਰਜਰੀ ਹੋਵੇਗੀ। ਅਦਾਕਾਰਾ ਨੇ ਅੱਗੇ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੀ ਪਰ ਰਿਤੇਸ਼ ਉਸ ਦੀ ਹਾਲਤ ਬਾਰੇ ਸਭ ਨੂੰ ਦੱਸ ਦੇਵੇਗਾ। Big update on Rakhi Sawant’s health

also read :- ਪਾਣੀ ਦੀ ਘਾਟ ਨੂੰ ਪੂਰਾ ਕਰਦੈ ‘ਖਰਬੂਜਾ’, ਖਾਣ ਨਾਲ ਹੋਣਗੇ ਹੋਰ ਵੀ ਲਾਭ

ਦੱਸਣਯੋਗ ਹੈ ਕਿ ਰਾਖੀ ਸਾਵੰਤ ਸਰਜਰੀ ਤੋਂ ਪਹਿਲਾਂ ਭਾਵੁਕ ਨਜ਼ਰ ਆਈ। ਉਸ ਨੇ ਦੱਸਿਆ ਕਿ ਜਿਸ ਹਸਪਤਾਲ ‘ਚ ਉਹ ਦਾਖਲ ਹੈ, ਉਸ ਦੇ ਡਾਕਟਰ ਵਧੀਆ ਹਨ। ਉਹ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਨ। ਆਪਣੇ ਬਾਰੇ ਅਦਾਕਾਰਾ ਨੇ ਕਿਹਾ ਕਿ ਉਹ ਕਦੇ ਹਾਰ ਨਹੀਂ ਮੰਨਦੀ। ਬਚਪਨ ਤੋਂ ਹੀ ਕਈ ਲੜਾਈਆਂ ਲੜੀਆਂ ਹਨ। ਹੁਣ ਉਹ ਆਪਰੇਸ਼ਨ ਥੀਏਟਰ ਤੋਂ ਵੀ ਲੜਨ ਜਾ ਰਹੀ ਹੈ। ਮੈਨੂੰ ਕੁਝ ਨਹੀਂ ਹੋਣ ਵਾਲਾ, ਮੇਰੇ ‘ਤੇ ਮੇਰੀ ਆਪਣੀ ਮਾਂ ਦਾ ਆਸ਼ੀਰਵਾਦ ਹੈ। Big update on Rakhi Sawant’s health

[wpadcenter_ad id='4448' align='none']