Today’s big weather update ਦਿੱਲੀ-ਐਨਸੀਆਰ ਵਿਚ ਅੱਜ ਵੀ ਬੱਦਲ ਛਾਏ ਰਹਿਣਗੇ। ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ) ਨਾਲ ਗੜੇ ਪੈਣ ਦੀ ਵੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼ ਵਿਚ 3 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜਦਕਿ ਪੱਛਮੀ ਉੱਤਰ ਪ੍ਰਦੇਸ਼ ‘ਚ ਕਈ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਬਿਹਾਰ ਵਿੱਚ ਮੌਸਮ ਆਮ ਤੌਰ ‘ਤੇ ਸਾਫ਼ ਰਹਿਣ ਦੀ ਉਮੀਦ ਹੈ।
ਆਈਐਮਡੀ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ 5 ਅਪ੍ਰੈਲ ਤੱਕ ਪੱਛਮੀ ਹਿਮਾਲੀਅਨ ਖੇਤਰ ਵਿੱਚ ਕਈ ਥਾਵਾਂ ਉਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ 3 ਅਤੇ 4 ਅਪ੍ਰੈਲ ਨੂੰ ਇਸ ਖੇਤਰ ‘ਚ ਹਨੇਰੀ ਨਾਲ ਮੀਂਹ ਪੈ ਸਕਦਾ ਹੈ।Today’s big weather update
4 ਅਪ੍ਰੈਲ ਤੱਕ ਉੱਤਰੀ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰਾਖੰਡ ‘ਚ 3 ਅਤੇ 4 ਅਪ੍ਰੈਲ ਨੂੰ ਜਦਕਿ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ‘ਚ 3 ਅਪ੍ਰੈਲ ਯਾਨੀ ਅੱਜ ਕਈ ਥਾਵਾਂ ‘ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਇਨ੍ਹਾਂ ਰਾਜਾਂ ਵਿੱਚ ਮੀਂਹ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ।
also read : HAL ਨੇ ਕਮਾਈ ਦੇ ਮਾਮਲੇ ‘ਚ ਪਿਛਲੇ ਸਾਲ ਦਾ ਤੋੜਿਆ ਰਿਕਾਰਡ
ਆਈਐਮਡੀ ਦੇ ਅਨੁਸਾਰ 5 ਅਪ੍ਰੈਲ ਤੱਕ ਉੱਤਰ-ਪੂਰਬੀ ਭਾਰਤ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਚ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਦੱਖਣੀ ਭਾਰਤ ‘ਚ ਅਗਲੇ 5 ਦਿਨਾਂ ਦੌਰਾਨ ਆਂਧਰਾ ਪ੍ਰਦੇਸ਼, ਤੇਲੰਗਾਨਾ, ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ‘ਚ ਕਈ ਥਾਵਾਂ ਉਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਕੁਝ ਦਿਨਾਂ ਦੌਰਾਨ ਮੱਧ ਅਤੇ ਪੱਛਮੀ ਭਾਰਤ ਵਿੱਚ ਕੋਈ ਮਹੱਤਵਪੂਰਨ ਮੌਸਮੀ ਗਤੀਵਿਧੀ ਦੀ ਸੰਭਾਵਨਾ ਨਹੀਂ ਹੈToday’s big weather update