ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ..

BJP candidate Hansraj Hans

BJP candidate Hansraj Hans

ਪੰਜਾਬ ਚ ਲਗਾਤਾਰ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਫਰੀਦਕੋਟ ਲੋਕ ਸਭਾ ਸੀਟ ਦੇ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਲਗਾਤਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਜ ਭਾਜਪਾ ਦੇ ਆਗੂਆਂ ਵਲੋਂ ਪਿੰਡ ਅਰਾਈਆਂ ਵਾਲਾ ਚ ਵਰਕਰ ਮੀਟਿੰਗ ਰੱਖੀ ਗਈ ਸੀ ਜਿਸ ਚ ਹੰਸਰਾਜ ਹੰਸ ਵੱਲੋਂ ਸ਼ਿਰਕਤ ਕੀਤੇ ਜਾਣਾ ਸੀ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਮੀਟਿੰਗ ਵਾਲੀ ਜਗ੍ਹਾ ਤੇ ਪਹਿਲਾ ਤੋਂ ਹੀ ਧਰਨਾ ਲਗਾ ਦਿੱਤਾ ਗਿਆ | ਇਥੋਂ ਤਕ ਕੇ ਜਿਸ ਰਸਤੇ ਤੋਂ ਭਾਜਪਾ ਲੀਡਰ ਵੱਲੋਂ ਲੰਘਿਆ ਜਾਣਾ ਸੀ ਉਸਨੁ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਸਤਾ ਖੋਲ ਕੇ ਇਕ ਪਾਸੇ ਹੋਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਵਿਰੋਧ ਜਤਾਉਣ ਲਈ ਕਿਹਾ ਗਿਆ| ਪਰ ਕਿਸਾਨਾਂ ਵੱਲੋਂ ਪੁਲਿਸ ਨੂੰ ਕੋਈ ਸਮਰਥਨ ਨਾ ਦਿੰਦੇ ਦੇਖ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ

ਇਸੇ ਦਰਮਿਆਨ ਪ੍ਰਦਰਸ਼ਨਕਾਰੀਆਂ ਚ ਸ਼ਾਮਿਲ ਔਰਤਾਂ ਅਤੇ ਬੱਚਿਆਂ ਨੂੰ ਵੀ ਜੋ ਉਥੋਂ ਭੱਜ ਰਹੇ ਸਨ ਪਿਛਾ ਕਰਕੇ ਪਕੜਿਆ ਗਿਆ ਹਾਲਾਂਕਿ ਇਸ ਮੌਕੇ ਔਰਤਾਂ ਅਤੇ ਬੱਚੇ ਪੁਲਿਸ ਨਾਲ ਬਹਿਸਦੇ ਹੋਏ ਵੀ ਨਜ਼ਰ ਆਏ
ਇਸ ਮੌਕੇ ਕਿਸਾਨ ਆਗੂ ਪਾਲ ਸਿੰਘ ਨੇ ਕਿਹਾ ਕਿ ਅਸੀਂ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਜਬਰਦਸਤੀ ਉਨ੍ਹਾਂ ਨੂੰ ਹਿਰਾਸਤ ਚ ਲੈਕੇ ਪੁਲਿਸ ਲਾਈਨ ਲੈ ਆਈ ।ਉਨ੍ਹਾਂ ਕਿਹਾ ਕੇ ਅਸੀਂ ਲਗਾਤਾਰ ਬੀਜੇਪੀ ਆਗੂਆਂ ਤੋਂ ਆਪਣੇ ਸਵਾਲਾਂ ਦਾ ਜਵਾਬ ਮੰਗ ਰਹੇ ਹਾਂ ਪਰ ਉਨ੍ਹਾਂ ਕੋਲ ਸਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਹੈ ਇਸ ਲਈ ਉਹ ਕਿਸਾਨਾਂ ਦਾ ਸਾਹਮਣਾ ਨਹੀਂ ਕਰ ਰਹੇ।

READ ALSO : ਪੀ ਆਰ 126 ਕਿਸਮ ਹੇਠ ਰਕਬਾ ਵਧਾਉਣ ਦੀ ਲੋੜ: ਮੁੱਖ ਖੇਤੀਬਾੜੀ ਅਫਸਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਜਿਸ ਚ ਸ਼ਾਤਮਈ ਤਰੀਕੇ ਨਾਲ ਭਾਜਪਾ ਆਗੂਆਂ ਸਵਾਲ ਕਰਨ ਕੋਈ ਸ਼ਰਾਰਤ ਨਾ ਕੀਤੀ ਜਾਵੇ ਇਸ ਬਾਰੇ ਕੀਤੇ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਅਸੀਂ ਬਿਲਕੁਲ ਸ਼ਾਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਸੀ ਪਰ ਭਾਜਪਾ ਆਗੂਆਂ ਵੱਲੋਂ ਮੀਡਿਆ ਸਾਹਮਣੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ।

BJP candidate Hansraj Hans

[wpadcenter_ad id='4448' align='none']