ਆਪ’ ਨੂੰ ਲੈ ਕੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਦਾ ਵੱਡਾ ਬਿਆਨ ਕਿਹਾ ” AAP ਆਮ ਠੇਕਾ ਪਾਰਟੀ “

BJP LEADAR RAVNEET BITTU

BJP LEADAR RAVNEET BITTU

2024 ਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਉਮੀਦਵਾਰਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਆਮ ਆਦਮੀ ਪਾਰਟੀ ਨੂੰ ਆਢੇ ਹੱਥੀ ਲਿਆ ਹੈ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਨੂੰ ਆਮ ਠੇਕਾ ਪਾਰਟੀ ਕਹਿ ਕੇ ਸੰਬੋਧਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਹਰ ਗਲੀ ਹਰ ਮੁਹੱਲੇ ਵਿੱਚ ਠੇਕੇ ਖੁੱਲ ਗਏ ਬਿੱਟੂ ਨੇ ਕਿਹਾ ਕਿ ਪਹਿਲਾ ਮੁਹੱਲਿਆਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਸੀ ਪਰ ਹੁਣ ਆਮ ਤੌਰ ਤੇ ਠੇਕੇ ਖੁੱਲੇ ਹੋਏ ਹਨ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਟੋ ਜਿਸ ਵਿੱਚ ਇੱਕ ਪਾਸੇ ਅਸ਼ੋਕ ਪਰਾਸ਼ਰ ਪੱਪੀ ਬੈਠੇ ਹਨ ਦੂਸਰੇ ਪਾਸੇ ਸ਼ਰਾਬ ਦੇ ਬ੍ਰਾਂਡ ਦੀ ਪੇਟੀ ਪਈ ਹੈ ਇਸ ਉੱਤੇ ਰਵਨੀਤ ਸਿੰਘ ਬਿੱਟੂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿੰਨਾ ਕੰਪਨੀਆਂ ਤੋਂ ਚੰਦਾ ਆਉਂਦਾ ਹੈ

READ ALSO : ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

ਉਨਾਂ ਦੀ ਮਸ਼ਹੂਰੀ ਕਰਨੀ ਵੀ ਜਰੂਰੀ ਬਿੱਟੂ ਨੇ ਕਿਹਾ ਕਿ ਜਿੰਨਾ ਵੀ ਆਮ ਆਦਮੀ ਪਾਰਟੀ ਨੂੰ ਚੰਦਾ ਮਿਲ ਰਿਹਾ ਹੈ ਉਹ ਸਾਰਾ ਸ਼ਰਾਬ ਕੰਪਨੀਆਂ ਦੇ ਰਹੀਆਂ ਹਨ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਰੈਲੀਆਂ ਦੇ ਵਿੱਚ ਆਪਣੀ ਪ੍ਰਚਾਰ ਸਮੱਗਰੀ ਦੇ ਵਿੱਚ ਸ਼ਰਾਬ ਕੰਪਨੀਆਂ ਦੇ ਬ੍ਰਾਂਡਾਂ ਦੀ ਮਸ਼ਹੂਰੀ ਕਰ ਰਹੀਆਂ ਹਨ ਜਿਸ ਦੇ ਨਾਲ ਮਾੜਾ ਅਸਰ ਪੈ ਰਿਹਾ ਹੈ ਪੰਜਾਬ ਦੇ ਲੋਕਾਂ ਤੇ |

BJP LEADAR RAVNEET BITTU

[wpadcenter_ad id='4448' align='none']