ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਦਾ ਦਿਹਾਂਤ

ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਜਪਾ ਨੇਤਾ ਸੁਰਿੰਦਰ ਮਹੇ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਚ ਦੁਪਹਿਰ 2 ਵਜੇ ਹੋਵੇਗਾ। ਸੁਰਿੰਦਰ ਮਹੇ ਕਰਤਾਰਪੁਰ ਦੇ ਭਾਜਪਾ ਇੰਚਾਰਜ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਲੰਧਰ ਦਾ ਕਾਫ਼ੀ ਵਿਕਾਸ ਵੀ ਕਰਵਾਇਆ ਹੈ।BJP leader Surinder Mahe passed away

ਸੁਰਿੰਦਰ ਮਹੇ ਕਾਂਗਰਸ ਦੀ ਟਿਕਟ ‘ਤੇ ਜਿੱਤ ਕੇ ਮੇਅਰ ਬਣੇ ਸਨ ਅਤੇ 2002 ਤੋਂ 2007 ਤੱਕ ਜਲੰਧਰ ਨਗਰ ਨਿਗਮ ਦੇ ਮੇਅਰ ਰਹੇ। ਸਾਲ 2017 ‘ਚ ਵਿਧਾਨ ਸਭਾ ਚੋਣਾਂ ਲਈ ਵੀ ਸੁਰਿੰਦਰ ਮਹੇ ਦਾ ਨਾਂ ਚਰਚਾ ‘ਚ ਸੀ। ਉਨ੍ਹਾਂ ਜਲੰਧਰ ਪੱਛਮੀ ਹਲਕੇ ਤੋਂ ਟਿਕਟ ਲਈ ਕਾਫ਼ੀ ਸੰਘਰਸ਼ ਵੀ ਕੀਤਾ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।BJP leader Surinder Mahe passed away

ALSO READ :- ਰਾਘਵ ਚੱਢਾ ਦੀ ਮੰਗਣੀ ਮੌਕੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੇ ਮੰਗੀ ਮੁਆਫ਼ੀ !

ਕਾਂਗਰਸ ਨੇ ਮਹੇ ਨੂੰ ਦਰਕਿਨਾਰ ਕਰਕੇ 2017 ਵਿਚ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਦਿੱਤੀ ਸੀ। ਇਸ ਤੋਂ ਬਾਅਦ ਉਹ ਪਾਰਟੀ ਤੋਂ ਬਾਗੀ ਹੋ ਗਏ। ਆਜ਼ਾਦ ਚੋਣ ਵੀ ਸੁਰਿੰਦਰ ਮਹੇ ਨੇ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਕਾਂਗਰਸ ਤੋਂ ਨਾਰਾਜ਼ ਸੁਰਿੰਦਰ ਮਹੇ 2019 ‘ਚ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਸ਼ਵੇਤ ਮਲਿਕ ਨੇ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਨੂੰ ਭਾਜਪਾ ‘ਚ ਸ਼ਾਮਲ ਕੀਤਾ ਸੀ। BJP leader Surinder Mahe passed away

[wpadcenter_ad id='4448' align='none']