ਪਾਕਿਸਤਾਨ ‘ਚ ਅੱਤਵਾਦੀ ਹਮਲਾ 44 ਲੋਕਾਂ ਦੀ ਮੌਤ

Blast in Pakistan
Blast in Pakistan

Blast in Pakistan ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਖਾਂ ਵਿਚ ਅੱਜ ਐਤਵਾਰ ਨੂੰ ਇਕ ਸਿਆਸੀ ਰੈਲੀ ਵਿਚ ਧਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਮਿਡਿਆ ਰਿਪੋਰਟਸ ਦੇ ਅਨੁਸਾਰ ਇਸ ਹਮਲੇ ਵਿਚ ਕਰੀਬ 44 ਲੋਕਾਂ ਦੀ ਮੌਤ ਹੋ ਚੁਕੀ ਹੈ। ਅਤੇ 100 ਦੇ ਕਰੀਬ ਲੋਕ ਜ਼ਖਮੀ ਹੋਏ ਹਨ ਘਟਨਾ ਬਾਜ਼ੋਰ ਦੀ ਖਾਰ ਕਸਬੇ ਦੀ ਦੱਸੀ ਹਾ ਰਹੀ ਹੈ। ਇੱਥੇ ਸੱਤਾਧਾਰੀ ਗੱਠਜੋੜ ‘ਚ ਸ਼ਾਮਿਲ ਦਲ ਉਲੇਮਾ ਇਸਲਾਮ ਫਜ਼ਲ(JUI-F) ਦੀ ਰੈਲੀ ਚੱਲ ਰਹੀ ਸੀ। Blast in Pakistan

ਪਾਰਟੀ ਅਨੁਸਾਰ 44 ਵਰਕਰ ਮਾਰੇ ਗਏ

ਇਸ ਰੈਲੀ ਨੂੰ JUI-F ਦੇ ਸੀਨੀਅਰ ਨੇਤਾ ਹਾਫਿਜ਼ ਹਮਦੁੱਲਾ ਨੇ ਸੰਬੋਧਨ ਕਰਨਾ ਸੀ, ਪਰ ਉਹ ਕਿਸੇ ਕਾਰਨ ਇੱਥੇ ਨਹੀਂ ਪਹੁੰਚ ਸਕੇ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਹਾਫਿਜ਼ ਨੇ ਕਿਹਾ- ਇਸ ਧਮਾਕੇ ਵਿੱਚ ਸਾਡੇ ਕਰੀਬ 44 ਵਰਕਰ ਮਾਰੇ ਗਏ ਹਨ। ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ। ਅਜਿਹੇ ਹਮਲਿਆਂ ਨਾਲ ਸਾਡਾ ਮਨੋਬਲ ਘੱਟ ਨਹੀਂ ਹੋਵੇਗਾ।

ਹਾਫਿਜ਼ ਨੇ ਅੱਗੇ ਕਿਹਾ- ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਹੁੰਦੇ ਰਹੇ ਹਨ। ਇਨ੍ਹਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਸਾਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਵੀ ਨਹੀਂ ਦਿੱਤੀ ਜਾਂਦੀ। ਅਸੀਂ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗੇ।

ਇਹ ਵੀ ਪੜ੍ਹੋ: RPF ਦੇ ਜਵਾਨ ਨੇ ਚਲਦੀ ਰੇਲ-ਗੱਡੀ ‘ਚ ਚਲਾਈ ਗੋਲੀ ASI ਸਮੇਤ 4 ਲੋਕਾਂ ਦੀ ਮੌਤ

ਹਮਲੇ ਦੇ ਪਿੱਛੇ ਕੌਣ ਹੈ?

ਇੱਕ ਕੱਟੜਪੰਥੀ ਇਸਲਾਮੀ ਸੰਗਠਨ ਹੈ ਅਤੇ ਤਹਰਿੀਕ-ਏ-ਤਾਲਬਿਾਨ, ਪਾਕਸਿਤਾਨ (ਟੀਟੀਪੀ) ਅਤੇ ਅਫਗਾਨ ਤਾਲਬਿਾਨ ਨਾਲ ਇਸ ਦੇ ਨੇੜਲੇ ਸਬੰਧ ਹਨ। ਇਸ ਲਈ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਇਸ ਇਲਾਕੇ ਵਿੱਚ ਹਮਲਾ ਤਾਲਿਬਾਨ ਵੱਲੋਂ ਕੀਤਾ ਗਿਆ ਹੋਵੇਗਾ।

ਹੁਣ ਸਵਾਲ ਇਹ ਹੈ ਕਿ ਜੇਕਰ ਤਾਲਿਬਾਨ ਨੇ ਹਮਲਾ ਨਹੀਂ ਕੀਤਾ ਤਾਂ ਇਸ ਪਿੱਛੇ ਕਿਸ ਦਾ ਹੱਥ ਹੈ। ਜਮੀਅਤ ਮੁਖੀ ਮੌਲਾਨਾ ਫਜ਼ਲ-ਉਰ-ਰਹਿਮਾਨ ਦੀ ਪਾਕਿਸਤਾਨ ਸਰਕਾਰ ਅਤੇ ਤਾਲਿਬਾਨ ਦਰਮਿਆਨ ਗੱਲਬਾਤ ਕਰਵਾਉਣ ਵਿਚ ਅਹਿਮ ਭੂਮਿਕਾ ਸੀ। ਹਾਲਾਂ ਕਿ ਬਾਅਦ ਵਿੱਚ ਗੱਲਬਾਤ ਅਸਫਲ ਰਹੀ।Blast in Pakistan

[wpadcenter_ad id='4448' align='none']