ਬਲਾਕ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਬੰਧੀ ਹੈੱਡ ਟੀਚਰਾਂ

ਮਾਨਸਾ, 19 ਦਸੰਬਰ:

ਸਮੱਗਰਾ ਸਿੱਖਿਆ ਅਭਿਆਨ ਅਧੀਨ ਸਟੇਟ ਮੁੱਖ ਦਫ਼ਤਰ ਦੀਆਂ ਹਦਾਇਤਾਂ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਮਾਨਸਾ ਸ੍ਰੀਮਤੀ ਰੂਬੀ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀ ਰਾਕੇਸ਼ ਕੁਮਾਰ ਦੀ ਦੇਖ-ਰੇਖ ਹੇਠ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਦੇ ਤਹਿਤ ਚਲ ਰਹੇ ਆਈ.ਈ.ਡੀ ਕੰਪੋਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਬੰਧੀ ਹੈੱਡ ਟੀਚਰਾਂ ਦੀ ਇੱਕ ਰੋਜ਼ਾ ਬਲਾਕ ਪੱਧਰੀ ਸਿਖਲਾਈ ਵਰਕਸ਼ਾਪ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਮਾਨਸਾ ਵਿਖੇ ਕਰਵਾਈ ਗਈ, ਜਿਸ ਵਿੱਚ ਬਲਾਕ ਮਾਨਸਾ ਦੇ ਵੱਖ-ਵੱਖ ਸਕੂਲਾਂ ਦੇ 54 ਹੈੱਡ ਟੀਚਰ/ਸਕੂਲ ਇੰਚਾਰਜ਼ ਸ਼ਾਮਲ ਹੋਏ।
ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਮਾਨਸਾ ਸ੍ਰੀਮਤੀ ਰੂਬੀ ਬਾਂਸਲ ਨੇ ਹੈੱਡ ਟੀਚਰਾਂ ਨੂੰ ਇਨਕਲੂਸਿਵ ਐਜੂਕੇਸ਼ਨ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਆਰਥਿਕ ਤੇ ਹੋਰ ਲੋੜੀਦੀਆਂ ਸਹੂਲਤਾਂ ਸਮੇਂ-ਸਿਰ ਮੁਹੱਈਆ ਕਰਵਾਈਆਂ ਜਾ ਸਕਣ। ਰਿਸੋਰਸ ਪਰਸਨ ਰਾਕੇਸ਼ ਕੁਮਾਰ ਨੇ ਕਿਹਾ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ਉੱਤੇ ਲਗਾਏ ਜਾਣ ਵਾਲੇ ਵਿਸ਼ੇਸ਼ ਜਾਂਚ ਕੈਂਪਾਂ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨਿੱਜੀ ਤੌਰ ’ਤੇ ਸ਼ਾਮਲ ਕਰਵਾਇਆ ਜਾਵੇ।
ਸਿਖਲਾਈ ਵਰਕਸ਼ਾਪ ਦੌਰਾਨ ਜ਼ਿਲ੍ਹਾ ਲੇਖਾਕਾਰ ਅਨੁਰਾਧਾ, ਅਕਬਰ ਸਿੰਘ, ਆਈ.ਈ.ਡੀ. ਇੰਚਾਰਜ਼ ਸਰਬਜੀਤ ਕੌਰ, ਅਭਿਸ਼ੇਕ ਕੁਮਾਰ, ਨਰੇਸ਼ ਕੁਮਾਰ ਨੇ ਵੀ ਹਾਜ਼ਰ ਹੈੱਡ ਟੀਚਰਾਂ ਨੂੰ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀਆਂ ਲੋੜਾਂ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਆਰਥਿਕ ਤੇ ਹੋਰ ਸਹੂਲਤਾਂ ਪਹੂੰਚਾਉਣ ਲਈ ਪ੍ਰੇਰਿਆ।

[wpadcenter_ad id='4448' align='none']