ਪੰਜਾਬ ‘ਚ ਦਿਨ ਦਿਹਾੜੇ ਬਾਊਂਸਰ ਦਾ ਗੋ.ਲੀਆਂ ਮਾ.ਰ ਕੇ ਕ.ਤਲ

Bouncer shot dead

Bouncer shot dead

ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਦੁਪਹਿਰ 12.30 ਵਜੇ ਦੇ ਕਰੀਬ ਇਹ ਵੱਡੀ ਘਟਨਾ ਵਾਪਰੀ ਫਿਲਹਾਲ ਮ੍ਰਿਤਕ ਦੀ ਪਛਾਣ ਮਨੀ ਸਿੰਘ (26) ਪਿੰਡ ਤਿਉੜ ਵਜੋਂ ਹੋਈ ਹੈ।

ਪਤਾ ਲੱਗਾ ਹੈ ਕਿ ਮਨੀ ਸਿੰਘ ਪੁੱਤਰ ਬਬਲੀ ਵਾਸੀ ਪਿੰਡ ਤਿਉੜ ਬਾਊਂਸਰ ਸੀ।ਅੱਜ ਤੋਂ ਤਕਰੀਬਨ 12 ਵਜੇ ਦੇ ਕਰੀਬ ਉਹ ਜਿੰਮ ਤੋਂ ਮੋਟਰਸਾਈਕਲ ‘ਤੇ ਘਰ ਜਾ ਰਿਹਾ ਸੀ ਤਾਂ ਪਿੰਡ ਚੰਦੋ ਨੇੜੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।Bouncer shot dead

also read :- ਪਿਆਰ ਦੀਆਂ ਪੀਘਾਂ ਪਾ ਕੀਤਾ ਪ੍ਰੇਮ ਵਿਆਹ, ਗਰਭਵਤੀ ਪਤਨੀ ਨਾਲ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

ਇਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਵੀ ਮੌਕੇ ‘ਤੇ ਪੁੱਜ ਗਈ ਹੈ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਛਾ ਗਿਆ ਹੈ। Bouncer shot dead

[wpadcenter_ad id='4448' align='none']