ਥਾਣਾ ਰਣਜੀਤ ਐਵੀਨਿਊ ਵਿੱਖੇ ਇੱਕ ਲੜਕੇ ਨੂੰ ਅਗਵਾਹ ਕਰਨ ਵਾਲੇ ਕਾਬੂ।

21 AUGUST,2023

Boy abductors arrested ਇਹ ਮੁਕੱਦਮਾਂ ਮੁਦੱਈ ਪ੍ਰਭਜੀਤ ਸਿੰਘ ਵਾਸੀ ਗਾਰਡਨ ਕਲੋਨੀ,ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਮਿਤੀ 05-07-2023 ਨੂੰ ਵਕਤ ਕਰੀਬ 10:30 ਪੀ.ਐਮ, ਆਪਣੇ ਪਰਿਵਾਰ ਨਾਲ ਆਪਣੀ ਗੱਡੀ ਐਕਸ ਯੂ.ਵੀ 700 ਤੇ ਸਵਾਰ ਹੋ ਕੇ ਰਣਜੀਤ ਐਵੀਨਿਊ ਬੇਅਲੀਫ ਰੈਸਟੋਰੈਟ ਅੱਗੇ ਖੜੀ ਕਰਤੀ ਤੇ ਕੁਝ ਖਾਣ ਪੀਣ ਲੱਗ ਪਏ ਤੇ ਉਸਦੇ ਦੋਵੇ ਲੜਕੇ ਗੱਡੀ ਲੈ ਕੇ ਕੇ.ਐਫ.ਸੀ ਖਾਣ ਪੀਣ ਚੱਲੇ ਗਏ ਤੇ 15/20 ਮਿੰਟ ਬਾਅਦ ਉਸਦੇ ਵੱਡੇ ਲੜਕੇ ਦਾ ਫੋਨ ਆਇਆ ਕਿ 04 ਨਾਮਾਲੂਮ ਨੌਜਵਾਨ ਉਸਦੇ (ਲੜਕੇ ਦੇ)ਪਾਸ ਆਏ ਤੇ ਜ਼ਿਨਾਂ ਵਿੱਚ ਇੱਕ ਨੌਜਵਾਨ ਪਾਸ ਪਿਸਤੋਲ ਸੀ ਤੇ ਕਾਰ ਸਮੇਤ ਲੈ ਗਏ, ਜੋ ਵੱਡੇ ਲੜਕੇ ਨੇ ਧੱਕਾ ਮਾਰ ਕੇ ਗੱਡੀ ਦੇ ਬਾਹਰ ਆ ਗਿਆ ਪਰ ਛੋਟਾ ਲੜਕਾ ਸਮੇਤ ਗੱੜੀ ਨੂੰ ਨਾਲ ਲੈ ਕੇ ਚਲੇ ਗਏ ਹਨ। ਜੋ ਸਾਰਿਆ ਨੇ ਛੋਟੇ ਲੜਕੇ ਦੀ ਭਾਲ ਕਰਨੀ ਸੁਰੂ ਕਰ ਦਿੱਤੀ ਕੁਝ ਸਤੇ ਬਾਅਦ ਛੋਟਾ ਲੜਕਾ ਆਪਣੀ ਉਕਤ ਕਾਰ ਚਲਾ ਕਿ ਡੀ-ਬਲਾਕ ਮਾਰਕਿਟ ਵਿੱਚ ਆ ਗਿਆ। ਜਿਸਨੇ ਦੱਸਿਆ ਕਿ ਉਕਤ 04 ਨੌਜਵਾਨ ਲੜਕੇ ਉਸਨੂੰ ਕਾਰ ਸਮੇਤ ਲੈ ਗਏ ਹਨ ਜੋ ਕਾਰ ਇੰਨ ਆਉਟ ਬੈਕਰੀ ਬਾਈਪਾਸ ਰਣਜੀਤ ਐਵੀਨਿਊ ਕੋਲ ਜਾ ਕੇ ਬੰਦ ਹੋ ਗਈ ਸੀ ਤੇ ਫਿਰ ਉਹਨਾਂ ਕੋਲੋ ਸਟਾਰਟ ਨਹੀ ਹੋਈ ਜੋ ਕਾਰ ਸਮੇਤ ਲੜਕੇ ਨੂੰ ਮੋਕਾ ਤੇ ਛੱਡ ਕੇ ਦੋੜ ਗਏ। ਜਿਸਤੇ ਮੁਕੱਦਮਾਂ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੰਚ ਲਿਆਦੀ ਗਈ।

READ ALSO : Himachal BREAKING NEWS: ਪੁਲਾਂ ਤੇ ਸੜਕਾਂ ਦੀ ਹੋਵੇਗੀ ਮੁਰੰਮਤ !

ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸਾਂ ਤੇ ਸ੍ਰੀ ਗੁਰਿੰਦਰ ਪਾਲ ਸਿੰਘ ਨਾਗਰਾ ਏ.ਸੀ.ਪੀ. ਡਿਟੈਕਿਟਵ, ਅੰਮ੍ਰਿਤਸਰ ਅਤੇ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੋਰਥ ਦੀ ਅਗਵਾਈ ਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ,ਅੰਮ੍ਰਿਤਸਰ ਅਤੇ ਇੰਸਪੈਕਟਰ ਅਮਨਜੋਤ ਕੌਰ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਹਰ ਪਹਿਲੂ ਤੋਂ ਤਫਤੀਸ਼ ਕਰਕੇ ਮੁਕੱਦਮਾਂ ਵਿੱਚ ਲੋੜੀਦੇ ਦੋਸ਼ੀ ਰਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਖਲੀਰਪੁਰ, ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ, 2) ਵਿੱਕੀ ਪੁੱਤਰ ਕਸਤੂਰੀ ਮਸੀਹ ਵਾਸੀ ਪਿੰਡ ਖੁਸਾਲਪੁਰਾ, ਗੁਰਦਾਸਪੁਰ ਨੂੰ ਗ੍ਰਿਫਾਤਾਰ ਕੀਤਾ ਗਿਆ ਤੇ ਇਹਨਾਂ ਦੀ ਪੁਛਗਿੱਛ ਤੇ ਇਹਨਾਂ ਦੇ ਦੂਸਰੇ ਦੋ ਸਾਥੀਆਂ ਚੰਦਰ ਕੁਮਾਰ ਸੰਧੂ ਉਰਫ ਸੁਭਮ ਪੁੱਤਰ ਜਗਦੀਸ ਰਾਜ ਵਾਸੀ ਵਾਰਡ ਨੰਬਰ 05, ਮੁਹੱਲਾ ਫਤਿਹ ਸਿੰਘ, ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਅਤੇ ਪਰਮਬੀਰ ਸਿੰਘ ਉਰਫ਼ ਨਾਨਕ ਪੁੱਤਰ ਗੁਰਮੇਜ਼ ਸਿੰਘ ਵਾਸੀ ਪਿੰਡ ਚੰਦੂ ਮਾਜ਼ਾ ਜਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪਹਿਲਾ ਦਰਜ਼ ਮੁਕੱਦਮੇ:

ਪਰਮਬੀਰ ਸਿੰਘ ਉਰਫ਼ ਨਾਨਕ ਪੁੱਤਰ ਗੁਰਮੇਜ਼ ਸਿੰਘ ਵਾਸੀ ਪਿੰਡ ਚੰਦੂ ਮਾਜ਼ਾ ਜਿਲ੍ਹਾ ਗੁਰਦਾਸਪੁਰ ਖਿਲਾਫ ਲੜਾਈ ਝਗੜੇ ਦੇ 04 ਮੁਕੱਦਮੇਂ ਦਰਜ਼ ਹਨ।

ਰਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਖਲੀਰਪੁਰ, ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਦੇ ਖਿਲਾਫ ਪਹਿਲਾਂ 01 ਮੁਕੱਦਮਾਂ ਦਰਜ਼ ਹੈ।Boy abductors arrested

ਦੋਸ਼ੀ ਰਮਨਦੀਪ ਸਿੰਘ, ਵਿੱਕੀ ਅਤੇ ਚੰਦਰ ਕੁਮਾਰ ਸੰਧੂ ਉਰਫ ਸੁਭਮ ਦੇ ਖਿਲਾਫ 01 ਮੁਕੱਦਮਾਂ ਦਰਜ਼ ਹੈ, ਜਿਸ ਵਿੱਚ ਇਹਨਾਂ ਨੇ ਗੁਰਦਾਸਪੁਰ ਤੋਂ 01 ਗੱਡੀ ਖੋਹ ਕੀਤੀ ਸੀ।Boy abductors arrested

[wpadcenter_ad id='4448' align='none']