ਥਾਣਾ ਇੰਚਾਰਜ ਦੀ ਗੱਡੀ ਨੂੰ ਮਾਰੀ ਟੱਕਰ , ਪੁਲਿਸ ਨੇ ਟਾਇਰ ‘ਚ ਗੋਲੀਆਂ ਮਾਰ ਕੇ ਰੋਕੀ ਥਾਰ, ਤਿੰਨ ਨੌਜਵਾਨ ਕਾਬੂ

Phagwara Marg NH

Phagwara Marg NH

ਬੰਗਾ ਦੇ ਫਗਵਾੜਾ ਮਾਰਗ, ਨੈਸ਼ਨਲ ਹਾਈਵੇਅ ‘ਤੇ ਬਹਿਰਾਮ ਥਾਣਾ ਇੰਚਾਰਜ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਵਾਲੀ ਥਾਰ ਗੱਡੀ ਦਾ ਪੁਲਿਸ ਨੇ ਪਿੱਛਾ ਕੀਤਾ।

ਪੁਲਿਸ ਨੇ ਕਰੀਬ 2 ਵਾਰ ਫਾਇਰਿੰਗ ਕਰਕੇ ਥਾਰ ਗੱਡੀ ਨੂੰ ਰੋਕਣ ‘ਚ ਸਫਲਤਾ ਹਾਸਲ ਕੀਤੀ ਅਤੇ ਟਾਇਰ ਪੰਕਚਰ ਕਰਕੇ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ।

ਬਹਿਰਾਮ ਥਾਣਾ ਇੰਚਾਰਜ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇਅ ‘ਤੇ ਸੜਕ ਦੇ ਕਿਨਾਰੇ ਇੱਕ ਥਾਰ ਗੱਡੀ ਕਾਫੀ ਦੇਰ ਤੋਂ ਖੜ੍ਹੀ ਹੈ। ਇਸ ਦੀ ਸੂਚਨਾ ਮਿਲਦੇ ਹੀ ਟੀਮ ਜਦੋਂ ਪਹੁੰਚੀ ਤਾਂ ਥਾਰ ਵਿਚ ਬੈਠੇ ਨੌਜਵਾਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ।

READ ALSO:ਲਾਲਜੀਤ ਸਿੰਘ ਭੁੱਲਰ ਨੇ ਪਿੰਡ ਹਰਨਾਮਪੁਰ ‘ਚ ਕਰੀਬ 85 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ

ਇਸ ਦੌਰਾਨ ਥਾਰ ਨੇ ਐੱਸਐੱਚਓ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਜਲੰਧਰ ਵੱਲ ਨੂੰ ਭੱਜਣ ਲੱਗੇ। ਇਸ ਦੌਰਾਨ ਟਾਇਰ ਵਿਚ ਗੋਲੀਆਂ ਮਾਰ ਕੇ ਗੱਡੀ ਨੂੰ ਰੋਕਿਆ ਗਿਆ। ਪੁਲਿਸ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ।

Phagwara Marg NH