ਪੰਜਾਬ ਨਗਰ ਨਿਗਮ ਦੀਆਂ ਚੋਣਾਂ ਚ ਹੋਈ ਗੜਬੜੀ ਲਈ ਸੁਪਰੀਮ ਕੋਰਟ ਨੇ ਜਾਂਚ ਕਮਿਸ਼ਨ ਦਾ ਕੀਤਾ ਐਲਾਨ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਨਿਰਮਲਜੀਤ ਕੌਰ ਨੂੰ ਪੰਜਾਬ ਨਗਰ ਨਿਗਮ ਚੋਣਾਂ ’ਚ ਗੜਬੜੀ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਕੁਝ ਉਮੀਦਵਾਰਾਂ ਨੇ 2024 ਦੀਆਂ ਨਗਰ ਨਿਗਮ ਚੋਣਾਂ ਲੜਨ ਦਾ ਮੌਕਾ ਨਾ ਦੇਣ ਦੀ ਸ਼ਿਕਾਇਤ ਕੀਤੀ ਸੀ।
ਜਸਟਿਸ ਸੂਰੀਕਾਂਤ ਤੇ ਜਸਟਿਸ ਐੱਨ ਕੋਟੀਸ਼ਿਵਰ ਸਿੰਘ ਦੇ ਬੈਂਚ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਕਮਿਸ਼ਨ ਦੀ ਨਿਯੁਕਤੀ ਕੋਈ ਮਿਸਾਲ ਨਹੀਂ ਹੋਵੇਗੀ।
Read also- ਪੰਜਾਬ ਸਰਕਾਰ ਨੇ ਅਸ਼ਟਾਮ ਡਿਊਟੀਆਂ ਸਬੰਧੀ ਕੀਤਾ ਵੱਡਾ ਐਲਾਨ
ਸੁਪਰੀਮ ਕੋਰਟ ਨੇ ਪਿਛਲੇ ਸਾਲ ਹੋਈਆਂ ਨਗਰ ਨਿਗਮ ਚੋਣਾ ਨਾਲ ਸਬੰਧਿਤ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਵਿਸਥਾਰਤ ਹੁਕਮ ਪਾਸ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ ਨੂੰ ਉਪਰੋਕਤ ਕਾਰਜ ਨੂੰ ਦੈਨਿਕ ਆਧਾਰ ’ਤੇ ਕਰਨ ਤੇ ਛੇਤੀ ਤੋਂ ਛੇਤੀ ਰਿਪੋਰਟ ਪੇਸ਼ ਕਰਨ ਲਈ ਨਿਯੁਕਤ ਕਰਦੇ ਹਾਂ।
ਬੈਂਚ ਨੇ ਸਪਸ਼ਟ ਕੀਤਾ ਕਿ ਉਸ ਨੇ ਮੁੱਦਿਆਂ ਦੇ ਗੁਣ-ਦੋਸ਼ ’ਤੇ ਕੋਈ ਰਾਇ ਨਹੀਂ ਪ੍ਰਗਟਾਈ। ਦੋਵਾਂ ਧਿਰਾਂ ਨੇ ਤੈਅ ਪ੍ਰਕਿਰਿਆ ਤੋਂ ਵੱਖ ਹੋ ਕੇ ਕਮਿਸ਼ਨ ਦਾ ਗਠਨ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ, ਤਾਂ ਜੋ ਵਿਚਾਰ ਅਧੀਨ ਚੋਣ ਖੇਤਰਾਂ ਤੱਕ ਸੀਮਤ ਫੈਕਟ ਫਾਈਡਿੰਗ ਕਮਿਸ਼ਨ ਦਾ ਗਠਨ ਕੀਤਾ ਜਾ ਸਕੇ। ਬੈਂਚ ਨੇ ਕਿਹਾ ਕਿ ਦਾਅਵੇ ਪੇਸ਼ ਕਰਨ ਦੀ ਆਜ਼ਾਦੀ ਸਿਰਫ਼ ਉਨ੍ਹਾਂ ਲੋਕਾਂ ਤੱਕ ਸੀਮਤ ਹੋਵੇਗੀ। ਜਿਨ੍ਹਾਂ ਨੇ ਵਿਸ਼ੇਸ਼ ਇਜਾਜ਼ਤ ਪਟੀਸ਼ਨ ਰਾਹੀਂ ਹਾਈ ਕੋਰਟ ਜਾਂ ਇਸ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।