Broken gate of the dam
ਦੇਸ਼ ਦੇ ਕਈ ਰਾਜਾਂ ‘ਚ ਇਨ੍ਹੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਨਦੀਆਂ ‘ਚ ਹੱਦੋਂ ਵੱਧ ਪਾਣੀ ਆ ਗਿਆ ਹੈ। ਮੀਂਹ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਇੱਥੇ ਕੋਪੱਲ ਜ਼ਿਲ੍ਹੇ ਵਿਚ ਤੁੰਗਭਦਰਾ ਨਦੀ ਦੇ ਤੇਜ਼ ਵਹਾਅ ਕਾਰਨ ਪੰਪਾ ਸਾਗਰ ਡੈਮ ਦੇ ਗੇਟ ਵੀ ਟੁੱਟ ਗਏ। ਇਸ ਕਾਰਨ ਇਥੇ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ।
ਪ੍ਰਸ਼ਾਸਨ ਨੇ ਇਕ ਗੇਟ ਨੂੰ ਛੱਡ ਕੇ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਹਨ ਤਾਂ ਜੋ ਗੇਟ ਉਤੇ ਦਬਾਅ ਘੱਟ ਕੀਤਾ ਜਾ ਸਕੇ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇ। ਡੈਮ ਤੋਂ ਵੱਡੀ ਚਿਲਰਟ ਜਾਰੀ ਕੀਤਾ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਗਿਆ ਹੈ।Broken gate of the dam
also read :- ਸ਼ੰਭੂ ਬਾਰਡਰ ਨੂੰ ਅੰਸ਼ਿਕ ਰੂਪ ਨਾਲ ਖੋਲ੍ਹਿਆ ਜਾਵੇ : ਸੁਪਰੀਮ ਕੋਰਟ
ਡੈਮ ਦੇ ਗੇਟ ਖੋਲ੍ਹ ਦਿੱਤੇ ਗਏ
ਜਲ ਸਰੋਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਡੈਮ ਦੀ ਮੁਰੰਮਤ ਦੇ ਕੰਮ ਲਈ ਡੈਮ ਦੀ ਕੁੱਲ ਸਮਰਥਾ 105 ਟੀ.ਐਮ.ਸੀ. ਦੇ ਮੁਕਾਬਲੇ ਪਾਣੀ ਦਾ ਪੱਧਰ ਘਟਾ ਕੇ 65 ਤੋਂ 55 ਟੀ.ਐਮ.ਸੀ. ਕਰਨਾ ਹੋਵੇਗਾ। ਵਿਭਾਗ ਨੇ ਡੈਮ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ ਪੰਜ ਨੂੰ ਛੱਡ ਕੇ ਬਾਕੀ ਸਾਰੇ ਗੇਟ ਖੋਲ੍ਹ ਦਿੱਤੇ ਹਨ। ਸੂਤਰਾਂ ਅਨੁਸਾਰ ਫਿਲਹਾਲ ਡੈਮ ਤੋਂ 89,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।Broken gate of the dam