BSF employee’s act with 7-year-old girl
ਊਨਾ ਰੋਡ ਸਥਿਤ ਖੜਕਾਂ ਬੀ.ਐੱਸ.ਐੱਫ. ਕੈਂਪਸ ਵਿਚ ਬੀ.ਐੱਸ.ਐੱਫ. ਇੰਸਪੈਕਟਰ ‘ਤੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਛੇੜਛਾੜ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ. ਸੱਤਪਾਲ ਸਿੱਧੂ ਨੇ ਦੱਸਿਆ ਕਿ ਇਕ ਔਰਤ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਸ ਦੀ ਧੀ ਪਹਿਲੀ ਜਮਾਤ ਵਿਚ ਪੜ੍ਹਦੀ ਹੈ। ਕੁਝ ਦਿਨ ਪਹਿਲਾਂ ਬੱਚੀ ਰਾਤ ਨੂੰ 9 ਵਜੇ ਘਰ ਤੋਂ ਬਾਹਰ ਰੋਜ਼ ਦੀ ਤਰ੍ਹਾਂ ਬੱਚਿਆਂ ਦੇ ਨਾਲ ਖੇਡਣ ਗਈ ਸੀ, ਪਰ ਵਾਪਸ ਨਹੀਂ ਪਰਤੀ। ਉਸ ਦੀ ਭਾਲ ਕਰਦੀ ਹੋਈ ਜਦੋਂ ਉਹ ਗੱਡੀਆਂ ਨੇੜੇ ਪਹੁੰਚੀ ਤਾਂ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਕੋਲ ਜਾ ਕੇ ਵੇਖਿਆ ਤਾਂ ਬੱਚੀ ਰੋ ਰਹੀ ਸੀ ਅਤੇ ਐਡਮਿਨ ਬਲਾਕ ਵਿਚ ਕੰਮ ਕਰਦਾ ਇੰਸਪੈਕਟਰ ਗੁਲਾਮ ਮੁੰਤਜਾ ਬੱਚੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਮੁਲਜ਼ਮ ਉਸ ਨੂੰ ਵੇਖ ਕੇ ਭੱਜ ਗਿਆ। BSF employee’s act with 7-year-old girl
ਮਾਂ ਨੇ ਜਦੋਂ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਖੇਡ ਰਹੀ ਸੀ ਤਾਂ ਇਕ ਅੰਕਲ ਕੋਲ ਆਏ ਅਤੇ ਉਸ ਨੂੰ ਅੰਗੂਰ ਅਤੇ ਮਠਿਆਈ ਦੇਣ ਬਾਰੇ ਕਿਹਾ। ਜਦੋਂ ਉਸ ਨੇ ਨਾਲ ਜਾਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਹ ਜ਼ਬਰਦਸਤੀ ਫੜ ਕੇ ਗੱਡੀਆਂ ਦੇ ਪਿੱਛੇ ਲੈ ਗਿਆ ਤੇ ਗਲਤ ਹਰਕਤਾਂ ਕਰਨ ਲੱਗ ਪਇਆ। ਉਹ ਵਿਰੋਧ ਕਰ ਰਹੀ ਸੀ ਪਰ ਮੁਲਜ਼ਮ ਨੇ ਉਸ ਨੂੰ ਚੁੱਪ ਰਹਿਣ ਅਤੇ ਕੁੱਟਮਾਰ ਦੀਆਂ ਧਮਕੀਆਂ ਦਿੱਤੀਆਂ।
ALSO READ :- ਦੇਸ਼ ਦੇ ਇਸ ਸੂਬੇ ਚੋਂ ਮਿਲੇ 800 ਤੋਂ ਵੱਧ HIV ਪਾਜ਼ੇਟਿਵ ਵਿਦਿਆਰਥੀ , ਕਈ ਵਿਦਿਆਰਥੀਆਂ ਦੀ ਹੋਈ ਮੌਤ
ਐੱਸ.ਐੱਚ.ਓ. ਸੱਤਪਾਲ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ‘ਤੇ ਮੁਲਜ਼ਮ ਬੀ.ਐੱਸ.ਐੱਫ. ਇੰਸਪੈਕਟਰ ਗੁਲਾਮ ਮੁੰਤਜਾ ਖੜਕਾਂ ਕੈਂਪਸ (ਜਹਾਨ ਖੇਲਾਂ) ਹੁਸ਼ਿਆਰਪੁਰ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। BSF employee’s act with 7-year-old girl