Budget Session Of Punjab
ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ (4 ਮਾਰਚ) ਦੂਜਾ ਦਿਨ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ ‘ਤੇ ਬਹਿਸ ਹੋਣੀ ਹੈ। ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ, ਉਨ੍ਹਾਂ ਨੇ ਸਪੀਕਰ ਕੁਲਤਾਰ ਸੰਧਵਾ ਨੂੰ ਤਾਲਾ ਅਤੇ ਚਾਬੀ ਵਾਲਾ ਲਿਫਾਫਾ ਭੇਂਟ ਕੀਤਾ।
ਸੀਐਮ ਮਾਨ ਨੇ ਕਿਹਾ ਕਿ ਜੇਕਰ ਮੈਂ ਸੱਚ ਬੋਲਿਆ ਤਾਂ ਵਿਰੋਧੀ ਧਿਰ ਭੱਜ ਜਾਵੇਗੀ। ਇਸ ਸਬੰਧੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਇਸ ਮਾਮਲੇ ਨੂੰ ਲੈ ਕੇ ਸਦਨ ‘ਚ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਸੀਐਮ ਅਤੇ ਬਾਜਵਾ ਵਿਚਾਲੇ ਜ਼ਬਰਦਸਤ ਸ਼ਬਦੀ ਜੰਗ ਹੋਈ। ਕਰੀਬ ਅੱਧਾ ਘੰਟਾ ਬਹਿਸ ਚੱਲਦੀ ਰਹੀ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ 1 ਮਾਰਚ ਨੂੰ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਨੂੰ ਬਜਟ ਭਾਸ਼ਣ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਕਾਰਨ ਰਾਜਪਾਲ ਨੇ ਪਹਿਲੀ ਅਤੇ ਆਖਰੀ ਸਤਰਾਂ ਪੜ੍ਹ ਕੇ ਭਾਸ਼ਣ ਸਮਾਪਤ ਕੀਤਾ। ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਨੇ ਪਹਿਲੇ ਦਿਨ ਹੀ ਕਾਫੀ ਹੰਗਾਮਾ ਕੀਤਾ ਸੀ। ਜਿਸ ਕਾਰਨ ਵਿਧਾਨ ਸਭਾ ਦੀ ਕਾਰਵਾਈ ਮਹਿਜ਼ 13 ਮਿੰਟਾਂ ਵਿੱਚ ਹੀ ਸਮਾਪਤ ਹੋ ਗਈ।
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੁਰੋਹਿਤ ਨੂੰ ਤਾਲਾ ਅਤੇ ਚਾਬੀਆਂ ਦਾ ਤੋਹਫ਼ਾ ਵੀ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਬਾਹਰ ਨਹੀਂ ਜਾਵੇਗਾ ਅਤੇ ਸਾਰੇ ਬੈਠ ਕੇ ਕਾਰਵਾਈ ਸੁਣਨਗੇ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਖੜ੍ਹੇ ਹੋ ਗਏ ਅਤੇ ਸਭ ਨੂੰ ਆਪੋ-ਆਪਣੀਆਂ ਸੀਟਾਂ ‘ਤੇ ਬੈਠਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀ ਰਾਜਪਾਲ ਦੇ ਭਾਸ਼ਣ ‘ਚ ਵਿਘਨ ਨਹੀਂ ਪਾ ਸਕਦੇ। ਮੁੱਖ ਮੰਤਰੀ ਨੇ ਕਿਹਾ ਅੱਜ ਸਾਰੇ ਭੇਤ ਖੁੱਲ੍ਹਣਗੇ।ਮੁੱਖ ਮੰਤਰੀ ਮਾਨ ਦੇ ਇਹ ਬੋਲ ਸੁਣ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਹੋ ਗਏ ਅਤੇ ਸਦਨ ‘ਚ ਬਹਿਸਬਾਜ਼ੀ ਸ਼ੁਰੂ ਹੋ ਗਈ। ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਵਾਰੀ ਹੈ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਲਈਓ। ਬਾਜਵਾ ਨੇ ਕਿਹਾ ਕਿ ਤੁਹਾਡੇ ਕੋਲ ਤਾਲਾ ਲਾਉਣ ਦੀ ਪਾਵਰ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸੱਚ ਬੋਲਿਆ ਤਾਂ ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋਣਾ, ਇਸ ਲਈ ਜਿੰਦਾ ਲਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਤਾਂ ਜੋ ਉਹ ਸਾਰਾ ਸੱਚ ਬੈਠ ਕੇ ਸੁਣ ਸਕਣ। ਇਸ ਰੌਲੇ-ਰੱਪੇ ਮਗਰੋਂ ਸਪੀਕਰ ਵਲੋਂ ਵਿਧਾਨ ਸਭਾ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ।
READ ALSO: ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਅੱਜ ਦੂਜਾ ਦਿਨ, ਕੱਲ੍ਹ ਵਿੱਤ ਮੰਤਰੀ ਬਜਟ ਕਰਨਗੇ ਪੇਸ਼
ਮੁੱਖ ਮੰਤਰੀ ਨੇ ਕਿਹਾ ਅੱਜ ਸਾਰੇ ਭੇਤ ਖੁੱਲ੍ਹਣਗੇ। ਜਦੋਂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂ ਨਹੀਂ ਬੈਠੇ ਅਤੇ ਬਹਿਸਬਾਜ਼ੀ ਕਰਨ ਲੱਗੇ ਤਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਲਾਸ ‘ਚ ਨਾਲਾਇਕ ਬੱਚੇ ਹੀ ਖੜ੍ਹੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਨੂੰ ਲੋਕ ਜਿੰਦੇ ਲਾਉਣਗੇ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੰਕਾਰ ਕਰਦੇ ਹਨ ਅਤੇ ਤੂੰ ਤੋਂ ਬਿਨਾਂ ਗੱਲ ਨਹੀਂ ਕਰਦੇ। ਇਸ ਤੋਂ ਇਲਾਵਾ ਸਾਡੇ ਆਗੂਆਂ ਨੂੰ ਮਟੀਰੀਅਲ ਦੱਸਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਵਿਰੋਧੀਆਂ ਨੂੰ ਕੁਰਸੀ ਨਹੀਂ ਮਿਲਣੀ।
Budget Session Of Punjab