Business Idea
ਬਹੁਗਿਣਤੀ ਲੋਕ ਖੇਤੀ ਅਧਾਰਿਤ ਕਾਰੋਬਾਰ ਨੂੰ ਵਧਾਵਾ ਦੇ ਰਹੇ ਹਨ। ਕਿਸਾਨ ਰਿਵਾਇਤੀ ਫ਼ਸਲਾਂ ਨਾਲੋਂ ਨਕਦੀ ਫ਼ਸਲਾਂ ਨੂੰ ਪਹਿਲ ਦੇ ਰਹੇ ਹਨ। ਨਕਦੀ ਫ਼ਸਲਾ ਕਿਸਾਨਾਂ ਲਈ ਕਮਾਈ ਦਾ ਚੰਗਾ ਸਾਧਨ ਬਣ ਰਹੀਆਂ ਹਨ। ਜੇਕਰ ਤੁਸੀਂ ਵੀ ਖੇਤੀ ਅਧਾਰਿਤ ਕੋਈ ਕਾਰੋਬਾਰ ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਇਕ ਬਿਜਨਸ ਆਈਡੀਆ ਦੇਣ ਜਾ ਰਹੇ ਹਾਂ।
ਜੇਕਰ ਤੁਸੀਂ ਖੇਤੀ ਸੰਬੰਧੀ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੂਟ ਦੀ ਖੇਤੀ ਕਰ ਸਕਦੇ ਹੋ। ਜੂਟ ਦੀ ਖੇਤੀ ਵਿਚ ਚੰਗੀ ਕਮਾਈ ਹੈ। ਸਰਕਾਰ ਵੀ ਜੂਟ ਦੇ ਕਾਰੋਬਾਰ ਨੂੰ ਵਧਾਵਾਦੇ ਰਹੀ ਹੈ। ਸਰਕਾਰਜੂਟ ਹੇਠ ਰਕਬਾ ਵਧਾਉਣ ਵੱਲਧਿਆਨ ਦੇ ਰਹੀ ਹੈ। ਇਸਦੇ ਨਾਲ ਹੀ ਜੂਟ ਦੇ MSP (ਘੱਟੋ ਘੱਟ ਸਮਰਥਨ ਮੁੱਲ) ਵਿਚ ਵੀ 6 ਫੀਸਦੀ ਵਾਧਾ ਕੀਤਾ ਗਿਆ ਹੈ।
ਪਿਛਲੇ ਕੁਝ ਸਮੇਂ ਤੋਂ ਜੂਟ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਜੂਟ ਦੀ ਫ਼ਸਲ ਦੀ ਬਿਜਾਈ ਅਪ੍ਰੈਲ ਮਹੀਨੇ ਵਿਚ ਕਣਕ ਅਤੇ ਸਰੋਂ ਨੂੰ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ। ਹੁਣ ਜੂਟ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਵਾਰ ਰਵਾਇਤੀ ਫ਼ਸਲ ਦੀ ਥਾਂ ਉੱਤੇ ਜੂਟ ਦੀ ਬਿਜਾਈ ਕਰ ਸਕਦੇ ਹੋ।
ਭਾਰਤ ਵਿਚ ਕਿੱਥੇ ਹੁੰਦੀ ਹੈ ਜੂਟ ਦੀ ਖੇਤੀ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੂਰਬੀ ਭਾਰਤ ਵਿਚ ਜੂਟ ਦੀ ਖੇਤੀ ਵੱਡੇ ਪੱਧਰ ਉੱਤੇ ਕੀਤੀ ਜਾਂਦੀ ਹੈ। ਭਾਰਤ ਵਿਚ ਜੂਟ ਦੀ ਖੇਤੀ ਕਰਨ ਵਾਲੇ ਰਾਜਾਂ ਵਿਚ ਬੰਗਾਲ, ਤ੍ਰਿਪੁਰਾ, ਉਡੀਸਾ, ਬਿਹਾਰ, ਅਸਾਮ, ਉੱਤਰ ਪ੍ਰਦੇਸ਼ ਤੇ ਮੇਘਾਲਿਆ ਆਦਿ ਪ੍ਰਮੁੱਖ ਰੂਪ ਵਿਚ ਸ਼ਾਮਿਲ ਹਨ।
ਜੂਟ ਤੋਂ ਤਿਆਰ ਹੋਣ ਵਾਲਾ ਸਮਾਨ
ਜੂਟ ਧਾਗਾ ਤਿਆਰ ਕਰਨ ਦੇ ਕੰਮ ਆਉਂਦੀ ਹੈ। ਜੂਟ ਦੇ ਧਾਗੇ ਤੋਂ ਬੈਗ, ਬੋਰੇ, ਦਰੀਂਆਂ, ਪਰਦੇ, ਸਟਾਵਟ ਦਾ ਸਮਾਨ ਅਤੇ ਟੋਕਰੀਆਂ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੇ ਇਲਾਵਾ ਜੂਟ ਤੋਂ ਪੈਕਿੰਗ ਕਰਨ ਲਈ ਬੋਰੀਆਂ, ਕਾਗਜ, ਕੁਰਸੀਆਂ ਆਦਿ ਵੀ ਬਣਾਈਆਂ ਜਾਂਦੀਆਂ ਹਨ।
READ ALSO : MDH ਤੇ Everest ਮਸਾਲਿਆਂ ‘ਚ ਮਿਲੇ ਕੈਂਸਰ ਪੈਦਾ ਕਰਨ ਵਾਲੇ ਤੱਤ , FSSAI ਨੇ ਵੀ ਮੰਗੇ ਸੈਂਪਲ
ਜੂਟ ਦੀ ਮੰਗ
ਹੁਣ ਜੂਟ ਤੋਂ ਤਿਆਰ ਹੋਣ ਵਾਲੇ ਸਮਾਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈਜੂਟ ਦੀ ਖੇਤੀ ਕਰਨਾ ਫ਼ਾਇਦੇਮੰਦ ਹੈ। ਸਰਕਾਰ ਨੇ ਵੀ ਜੂਟ ਦੇ ਮੁੱਲ ਵਿਚ ਵਾਧਾ ਕੀਤਾ ਹੈ। ਜੇਕਰ ਤੁਸੀਂ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਜੂਟ ਦੀ ਖੇਤੀ ਕਰਦੇ ਹੋ, ਤਾਂ ਇਸ ਵਿਚ ਤੁਹਾਨੂੰ ਕਾਫੀ ਮੁਨਾਫ਼ਾ ਹੋ ਸਕਦਾ ਹੈ।
Business Idea