Business News
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਸ਼ੇਅਰ ਬਾਜ਼ਾਰ ਤੋਂ ਕਮਾਈ ਕਰਨ ਲਈ ਲੋਕ ਵੱਡੇ-ਵੱਡੇ ਦਾਅਵੇ ਕਰਦੇ ਹਨ। ਲੋਕਾਂ ਨੂੰ ਗ਼ਲਤ ਸਲਾਹਾਂ ਦੇ ਕੇ ਉਹਨਾਂ ਨੂੰ ਸ਼ੇਅਰ ਖਰੀਦਣ ਅਤੇ ਵੇਚਣ ਦੀਆਂ ਗੱਲਾਂ ਕਰਦੇ ਹਨ। ਅਜਿਹਾ ਇੱਕ ਮਾਮਲਾ ਹੁਣੇ ਹੀ ਸੁਰਖ਼ੀਆਂ ਵਿੱਚ ਆਇਆ ਹੈ।
ਸੇਬੀ (SEBI) ਨੇ ਲੱਖਾਂ ਨਿਵੇਸ਼ਕਾਂ ਨੂੰ ਕਾਰੋਬਾਰੀ ਚੈਨਲ ‘ਤੇ ਸ਼ੇਅਰ ਖਰੀਦਣ ਦੀ ਸਲਾਹ ਦੇਣ ਵਾਲੇ ਕੁਝ ਮਾਹਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਮਾਰਕੀਟ ਰੈਗੂਲੇਟਰ ਸੇਬੀ ਨੇ ਵੀਰਵਾਰ ਨੂੰ ਜ਼ੀ ਬਿਜ਼ਨਸ ਚੈਨਲ ‘ਤੇ ਪੇਸ਼ ਹੋਣ ਵਾਲੇ ਮਹਿਮਾਨ ਮਾਹਰਾਂ ਸਮੇਤ 10 ਇਕਾਈਆਂ ਨੂੰ ਪ੍ਰਤੀਭੂਤੀਆਂ ਬਾਜ਼ਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸੇਬੀ ਨੇ ਸ਼ੇਅਰਾਂ ਦੀ ਕਥਿਤ ਹੇਰਾਫੇਰੀ ਰਾਹੀਂ ਇਨ੍ਹਾਂ ਇਕਾਈਆਂ ਵੱਲੋਂ ਕਮਾਏ 7.41 ਕਰੋੜ ਰੁਪਏ ਦੇ ਗੈਰ-ਕਾਨੂੰਨੀ ਮੁਨਾਫ਼ੇ ਨੂੰ ਜ਼ਬਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਭਾਰਤੀ ਸਿਕਉਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਆਪਣੀ ਜਾਂਚ ‘ਚ ਪਾਇਆ ਕਿ ਕੁਝ ਗੈਸਟ ਮਾਹਿਰ ‘Zee Business’ ਚੈਨਲ ‘ਤੇ ਆਪਣੀਆਂ ਸ਼ੇਅਰ ਸਿਫਾਰਿਸ਼ਾਂ ਦੇ ਪ੍ਰਸਾਰਣ ਤੋਂ ਪਹਿਲਾਂ ਹੀ ਕੁਝ ਫਰਮਾਂ ਨੂੰ ਆਪਣੀਆਂ ਸਿਫ਼ਾਰਸ਼ਾਂ ਬਾਰੇ ਅਗਾਊਂ ਜਾਣਕਾਰੀ ਸਾਂਝੀ ਕਰਦੇ ਸਨ।
ਇਨ੍ਹਾਂ ਮਾਹਿਰਾਂ ਦੇ ਨਾਂ ਇਹ ਹਨ
ਸੇਬੀ ਨੇ ਆਪਣੇ ਅੰਤਰਿਮ ਆਦੇਸ਼ ਵਿੱਚ ਕਿਹਾ ਕਿ ਮਹਿਮਾਨ ਮਾਹਿਰਾਂ ਕਿਰਨ ਜਾਧਵ, ਆਸ਼ੀਸ਼ ਕੇਲਕਰ, ਹਿਮਾਂਸ਼ੂ ਗੁਪਤਾ, ਮੁਦਿਤ ਗੋਇਲ ਅਤੇ ਸਿਮੀ ਭੌਮਿਕ, ਨਿਰਮਲ ਕੁਮਾਰ ਸੋਨੀ, ਪਾਰਥ ਸਾਰਥੀ ਧਰ, ਸਾਰ ਕਮੋਡਿਟੀਜ਼ ਪ੍ਰਾਈਵੇਟ ਲਿਮਟਿਡ, ਮਨਨ ਸ਼ੇਅਰਕਾਮ ਪ੍ਰਾ. ਲਿਮਟਿਡ ਅਤੇ ਕਨ੍ਹਈਆ ਟ੍ਰੇਡਿੰਗ ਕੰਪਨੀ ਨੇ ਉਨ੍ਹਾਂ ਸੌਦਿਆਂ ਨੂੰ ਪੂਰਾ ਕਰਕੇ ਲਾਭ ਕਮਾਇਆ।
READ ALSO: ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ‘ਕਿਸਮਤ’ ਫਿਰ ਸਿਨੇਮਾਘਰਾਂ ‘ਚ ਹੋਈ ਰਿਲੀਜ਼
ਸੇਬੀ ਨੇ ਕਿਹਾ ਕਿ ਇਨ੍ਹਾਂ ਅਦਾਰਿਆਂ ਨੇ ਅਜਿਹੇ ਸ਼ੇਅਰ ਸੌਦਿਆਂ ਦੇ ਨਿਪਟਾਰੇ ਤੋਂ 7.41 ਕਰੋੜ ਰੁਪਏ ਦਾ ਗੈਰ-ਕਾਨੂੰਨੀ ਮੁਨਾਫਾ ਕਮਾਇਆ ਅਤੇ ਇਹ ਮੁਨਾਫਾ ਵੀ ਮਹਿਮਾਨ ਮਾਹਿਰਾਂ ਨਾਲ ਸਹਿਮਤੀ ਅਨੁਸਾਰ ਸਾਂਝਾ ਕੀਤਾ ਗਿਆ। ਰੈਗੂਲੇਟਰ ਨੇ ਕਿਹਾ ਕਿ ਇਸ ਤਰ੍ਹਾਂ ਇਹ ਸਾਰੀਆਂ ਇਕਾਈਆਂ ਸਾਂਝੇ ਤੌਰ ‘ਤੇ ਅਤੇ ਵੱਖਰੇ ਤੌਰ ‘ਤੇ ਸੌਦੇ ਦੇ ਨਿਪਟਾਰੇ ਦੀ ਰਕਮ ਨੂੰ ਜ਼ਬਤ ਕਰਨ ਲਈ ਜਵਾਬਦੇਹ ਹਨ।
Business News