ਨਿਯਮਿਤ ਤੌਰ ‘ਤੇ ਯੋਗਾ ਕਰਨ ਨਾਲ ਮਨੁੱਖ ਹਮੇਸ਼ਾਂ ਸਰੀਰਕ ਅਤੇ ਮਾਨਸਿਕ ਤੰਦਰੁਸਤ ਰਹਿ ਸਕਦਾ ਹੈ–ਐਸ ਡੀ ਐਮ ਡੇਰਾਬਸੀ ਅਮਿਤ ਗੁਪਤਾ

 ਡੇਰਾਬਸੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਦਸੰਬਰ, 2024:

 ਐਸ.ਡੀ.ਐਮ.  ਡੇਰਾਬਸੀ ਅਮਿਤ ਗੁਪਤਾ ਵੱਲੋਂ ਦੱਸਿਆ ਗਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਲੋਕ ਨਿਯਮਿਤ ਤੌਰ ‘ਤੇ ਹਮੇਸ਼ਾਂ ਲਈ ਬਿਮਾਰੀਆਂ ਤੋਂ ਛੁਟਕਾਰਾ ਪਾ ਕੇ, ਸਰੀਰਕ ਅਤੇ ਮਾਨਿਸਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਹਨ। ਯੋਗ ਰਾਹੀਂ  ਪੁਰਾਣੇ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ।
       ਐਸ ਡੀ ਐਮ ਡੇਰਾਬਸੀ ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਵਿਖੇ ਟ੍ਰੇਨਰ ਸ਼ੀਤਲ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਯੋਗਾ ਅਭਿਆਸ ਦੌਰਾਨ ਲੋਕਾਂ ਨੂੰ ਯੋਗਾ ਦੇ ਲਾਭ ਦੱਸਦੇ ਹੋਏ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟ੍ਰੇਨਰ ਸ਼ੀਤਲ ਵੱਲੋਂ ਜ਼ੀਰਕਪੁਰ ਦੇ ਬਚਪਨ ਸਕੂਲ ਪਾਰਕ ਵਿਖੇ ਪਹਿਲੀ ਕਲਾਸ ਸਵੇਰੇ 6.00 ਤੋਂ 7.00 ਵਜੇ ਅਤੇ ਦੂਸਰੀ ਕਲਾਸ ਸ੍ਰੀ ਚਰਨ ਕਮਲ ਸਿੰਘ ਗੁਰਦੁਆਰਾ ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ, ਤੀਸਰੀ ਕਲਾਸ ਨਿਰੰਕਾਰੀ ਭਵਨ, ਜ਼ੀਰਕਪੁਰ ਵਿਖੇ ਸਵੇਰੇ 8.25 ਤੋਂ 9.25 ਵਜੇ ਤੱਕ ਅਤੇ ਚੌਥੀ ਕਲਾਸ ਜਰਨੈਲ ਇਨਕਲੇਵ-1 ਵਿਖੇ ਸਵੇਰੇ 10.00 ਤੋਂ 11.00 ਵਜੇ ਤੱਕ, ਪੰਜਵੀਂ ਕਲਾਸ ਬਚਪਨ ਸਕੂਲ ਪਾਰਕ ਵਿਖੇ ਸਵੇਰੇ 11.05 ਤੋਂ 12.05 ਵਜੇ ਤੱਕ ਅਤੇ ਛੇਵੀਂ ਕਲਾਸ ਜਰਨੈਲ ਦੌਲਤ ਸਿੰਘ ਪਾਰਕ , ਜ਼ੀਰਕਪੁਰ ਵਿਖੇ ਦਪਿਹਰ 12.15 ਤੋਂ 1.15 ਵਜੇ ਤੱਕ ਲਾਈ ਜਾਂਦੀ ਹੈ।
     ਟ੍ਰੇਨਰ ਸ਼ੀਤਲ ਨੇ ਕਿਹਾ ਕਿ ਅੱਜ ਦੀ ਭੱਜ ਦੌੜ੍ਹ ਵਾਲੀ ਜੀਵਨ ਸ਼ੈਲੀ ਦੇ ਕਾਰਨ, ਲੋਕਾਂ ਕੋਲ ਯੋਗਾ ਕਰਨ ਅਤੇ ਕਸਰਤ ਕਰਨ ਲਈ ਸਮਾਂ ਨਹੀਂ ਹੁੰਦਾ. ਪਰ ਹੁਣ ਸੀ.ਐਮ. ਦੀ ਯੋਗਸ਼ਾਲਾ ਤਹਿਤ ਲੱਗਣ ਵਾਲੀਆਂ ਯੋਗਸ਼ਲਾਵਾਂ ਕਾਰਨ ਲੋਕ ਯੋਗਾ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ। ਇਸ ਸਮੇਂ ਦੌਰਾਨ ਲੋਕ ਆਪਣੀ ਰੋਗ ਨਿਰੋਧਕ ਸਮਰੱਥਾ ਵਧਾਉਣ ਅਤੇ ਤਣਾਅ ਮੁਕਤ ਰਹਿਣ ਲਈ ਯੋਗਾ ਦਾ ਸਹਾਰਾ ਲੈ ਰਹੇ ਹਨ। ਰੋਜ਼ਾਨਾ ਕੀਤਾ ਜਾਣ ਵਾਲਾ ਯੋਗ ਅਭਿਆਸ ਮਨ ਅਤੇ ਸਰੀਰ ਨੂੰ ਸੰਤੁਸ਼ਟ ਰੱਖਣ ਵਿਚ ਸਹਾਇਤਾ ਕਰਦਾ ਹੈ। ਜਿਹੜਾ ਵਿਅਕਤੀ ਯੋਗਾ ਕਰ ਰਿਹਾ ਹੈ, ਉਹ ਉਸ ਵਿਅਕਤੀ ਨਾਲੋਂ ਸਿਹਤਮੰਦ ਅਤੇ ਖੁਸ਼ ਹੈ ਜੋ ਯੋਗਾ ਨਹੀਂ ਕਰਦਾ। ਯੋਗਾ ਅੰਦਰੂਨੀ ਖੁਸ਼ਹਾਲੀ ਦਿੰਦਾ ਹੈ, ਅਨੰਦ ਦੀ ਭਾਵਨਾ ਅਤੇ ਮਨ ਖੁਸ਼ ਰਹਿੰਦਾ ਹੈ। ਧਿਆਨ ਯੋਗ ਦਾ ਅਭਿਆਸ ਯੋਗਾ ਦੇ ਦੌਰਾਨ ਕੀਤਾ ਜਾਂਦਾ ਹੈ, ਜੋ ਸਰੀਰ ਅਤੇ ਮਨ ਨੂੰ ਜੋੜਨ ਵਿੱਚ ਸਹਾਇਤਾ ਕਰਦਾ ਹੈ। ਨਿਯਮਿਤ ਤੌਰ ‘ਤੇ ਯੋਗਾ ਕਰਨ ਨਾਲ ਸਰੀਰ, ਮਨ ਅਤੇ ਆਤਮਾ ਸੰਤੁਸ਼ਟ ਰਹਿੰਦੀਆਂ ਹਨ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਦਫਤਰ, ਘਰ ਅਤੇ ਘਰੈਲੂ ਕਾਰਨਾਂ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਵਿੱਚ ਤਣਾਅ ਹੈ, ਜਿਸ ਕਾਰਨ ਉਹ ਹੌਲੀ ਹੌਲੀ ਮਾਨਸਿਕ ਰੋਗਾਂ ਵਿੱਚ ਘਿਰ ਜਾਂਦੇ ਹਨ। ਪਰ ਅਜਿਹੀ ਸਥਿਤੀ ਵਿਚ ਯੋਗਾ ਦੀ ਮਹੱਤਤਾ ਨੂੰ ਸਮਝਿਆ ਜਾ ਸਕਦਾ ਹੈ, ਯੋਗਾ ਅਭਿਆਸ ਨਾਲ ਸਾਰੇ ਤਰ੍ਹਾਂ ਦੇ ਤਨਾਅ ਤੋਂ ਮੁਕਤੀ ਪਾਈ ਜਾ ਸਕਦੀ ਹੈ। ਟ੍ਰੇਨਰ ਨੇ ਕਿਹਾ ਕਿ ਮਨ ਨੂੰ ਸ਼ਾਂਤ ਰੱਖਣ ਲਈ ਯੋਗਾ ਤੋਂ ਵਧੀਆ ਕੁਝ ਵੀ ਨਹੀਂ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਟੋਲ ਫ੍ਰੀ ਨੰ: 7669400500ਜਾਂ www.cmdiyogshala.punjab.gov.in ‘ਤੇ
 ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ। ਮੁਫ਼ਤ ਟ੍ਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਨਵੇਂ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।