ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਟੱਕਰ, ਦੇ ਨਤੀਜੇ ਜਾਣੋ !

By-election results will come today

By-election results will come today 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਉਪ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਨ੍ਹਾਂ ਸੀਟਾਂ ‘ਤੇ 5 ਸਤੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਘੋਸੀ, ਉੱਤਰਾਖੰਡ ਵਿੱਚ ਬਾਗੇਸ਼ਵਰ, ਬੰਗਾਲ ਵਿੱਚ ਧੂਪਗੁੜੀ, ਝਾਰਖੰਡ ਵਿੱਚ ਡੁਮਰੀ, ਕੇਰਲ ਵਿੱਚ ਪੁਥੁਪੱਲੀ ਅਤੇ ਤ੍ਰਿਪੁਰਾ ਵਿੱਚ ਧਨਪੁਰ ਅਤੇ ਬਕਸਾਨਗਰ ਸੀਟਾਂ ਸ਼ਾਮਲ ਹਨ।

ਚੋਣ ਕਮਿਸ਼ਨ ਮੁਤਾਬਕ ਸਵੇਰੇ 11:30 ਵਜੇ ਤੱਕ ਭਾਜਪਾ ਤ੍ਰਿਪੁਰਾ ‘ਚ ਦੋ ਸੀਟਾਂ, ਬੰਗਾਲ ਅਤੇ ਉਤਰਾਖੰਡ ‘ਚ ਇਕ-ਇਕ ਸੀਟ ‘ਤੇ ਅੱਗੇ ਹੈ। ਉੱਤਰ ਪ੍ਰਦੇਸ਼ ਦੀ ਘੋਸੀ ਸੀਟ ‘ਤੇ ਸਮਾਜਵਾਦੀ ਪਾਰਟੀ, ਕੇਰਲ ‘ਚ ਕਾਂਗਰਸ ਅਤੇ ਝਾਰਖੰਡ ਦੀ ਇਕ ਸੀਟ ‘ਤੇ ਜੇਐੱਮਐੱਮ ਅੱਗੇ ਚੱਲ ਰਹੀ ਹੈ।By-election results will come today

READ ALSO :ਵਿਸ਼ਵ ਕੱਪ ਦੀਆਂ ਟਿਕਟਾਂ ਦੀ ਗਿਣਤੀ ਵਿੱਚ ਆਈ ਤਬਦੀਲੀ !

ਇਨ੍ਹਾਂ 7 ਵਿਧਾਨ ਸਭਾ ਸੀਟਾਂ ਵਿੱਚੋਂ 5 ਸੀਟਾਂ- ਘੋਸੀ (ਯੂ.ਪੀ.), ਬਾਗੇਸ਼ਵਰ (ਉਤਰਾਖੰਡ), ਡੂਮਰੀ (ਝਾਰਖੰਡ), ਬਕਸਾਨਗਰ ਅਤੇ ਧਨਪੁਰ (ਤ੍ਰਿਪੁਰਾ) ‘ਤੇ I.N.D.I.A ਗਠਜੋੜ ਵੱਲੋਂ ਇਕੱਠੇ ਚੋਣ ਲੜੀ ਗਈ ਹੈ। I.N.D.I.A ਗਠਜੋੜ ਪਾਰਟੀਆਂ ਬੰਗਾਲ ਦੇ ਧੂਪਗੁੜੀ ਅਤੇ ਕੇਰਲ ਦੇ ਪੁਥੁਪੱਲੀ ਵਿੱਚ ਇੱਕ ਦੂਜੇ ਦੇ ਵਿਰੁੱਧ ਹਨ ।By-election results will come today