By hiding in the quilt
ਅਬੋਹਰ ਦੇ ਪਿੰਡ ਕੰਧ ਵਾਲਾ ਅਮਰਕੋਟ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਇਕ ਵਿਅਕਤੀ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਮਿਲੀ ਜਾਣਕਾਰੀ ਅਨੁਸਾਰ ਅੱਗ ਦੀ ਲਪੇਟ ‘ਚ ਆਇਆ ਵਿਅਕਤੀ ਘਰ ਵਿਚ ਰਜਾਈ ਵਿਚ ਬੀੜੀ ਪੀ ਰਿਹਾ ਸੀ, ਜਿਸ ਕਾਰਨ ਉਸ ਨੂੰ ਅਚਾਨਕ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿਥੋਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ 40 ਸਾਲਾ ਨੱਥੂਰਾਮ ਦੀ ਪਤਨੀ ਨੇ ਦੱਸਿਆ ਕਿ ਨੱਥੂਰਾਮ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਦਵਾਈ ਵੀ ਲੈ ਰਿਹਾ ਸੀ। ਬੀਤੇ ਦਿਨ ਉਹ ਮਜ਼ਦੂਰੀ ਦੇ ਕੰਮ ’ਤੇ ਗਈ ਸੀ ਅਤੇ ਸ਼ਾਮ ਨੂੰ ਵਾਪਸ ਆਉਣ ’ਤੇ ਥਕਾਵਟ ਕਾਰਨ ਸੌ ਗਈ। ਦੇਰ ਰਾਤ ਉਸ ਨੇ ਆਪਣੇ ਪਤੀ ਦੀ ਚੀਕ ਸੁਣੀ ਤਾਂ ਦੇਖਿਆ ਕਿ ਉਹ ਅੱਗ ਦੀਆਂ ਲਪਟਾਂ ਵਿਚ ਸੜ ਰਿਹਾ ਸੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੇ ਰਜਾਈ ਵਿਚ ਲੁੱਕ ਕੇ ਬੀੜੀ ਪੀਤੀ ਸੀ। ਸ਼ਾਇਦ ਉਸੇ ਦੀ ਚੰਗਿਆੜੀ ਕਾਰਨ ਉਸ ਦੇ ਬਿਸਤਰੇ ਨੂੰ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। By hiding in the quilt
also read :- ਰੋਹਤਕ ਦੇ ਸੰਸਦ ਮੈਂਬਰ ਅਰਵਿੰਦ-ਦੀਪੇਂਦਰ ਆਹਮੋ-ਸਾਹਮਣੇ..
ਘਟਨਾ ਦਾ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਨੇ ਮਿੱਟੀ ਆਦਿ ਪਾ ਕੇ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਇਸ ਤੋਂ ਬਾਅਦ ਉਕਤ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿਚ ਫਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ।By hiding in the quilt