ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਅਲੱਗ-ਅਲੱਗ ਮੁਕੱਦਮਿਆਂ ਵਿੱਚ 05 ਦੋਸ਼ੀ ਗ੍ਰਿਫਤਾਰ

ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਸਤੰਬਰ, 2024:
ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ, ਸ੍ਰੀ ਦੀਪਕ ਪਾਰਿਕ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀਮਤੀ ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਤਲਵਿੰਦਰ ਸਿੰਘ ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ 02 ਅਲੱਗ-ਅਲੱਗ ਮੁਕੱਦਮਿਆਂ ਵਿੱਚ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 110 ਗ੍ਰਾਮ ਹੈਰੋਇਨ ਅਤੇ 02 ਕਾਰਾਂ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
               ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 03-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਅੰਬੇਦਕਰ ਲੇਬਰ ਯੂਨੀਅਨ ਪੰਜਾਬ, ਖਰੜ ਵਿਖੇ ਨਾਕਾਬੰਦੀ ਤੇ ਮੌਜੂਦ ਸੀ। ਚੈਕਿੰਗ ਦੌਰਾਨ ਇੱਕ ਕਾਰ ਨੰ: PB65-BG-4108 ਮਾਰਕਾ ਵਰਨਾ, ਰੰਗ ਕਾਲ਼ਾ ਜਿਸ ਵਿੱਚ ਦੋ ਮੌਨੇ ਨੌਜਵਾਨ ਸਵਾਰ ਸਨ, ਨੂੰ ਰੋਕ ਕੇ ਚੈੱਕ ਕੀਤਾ ਗਿਆ, ਜਿਸ ਵਿੱਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਨਿਮਨ ਲਿਖਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 307 ਮਿਤੀ 03-09-2024 ਅ/ਧ 21-61-85 NDPS Act ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ।
          ਇਸੇ ਤਰਾਂ ਮਿਤੀ 05-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਮੇਨ ਮਾਰਕੀਟ ਗੁਰੂ ਤੇਗ ਬਹਾਦਰ ਨਗਰ ਖਰੜ ਵਿਖੇ ਨਾਕਾਬੰਦੀ ਤੇ ਮੌਜੂਦ ਸੀ। ਨਾਕਾਬੰਦੀ ਤੇ ਚੈਕਿੰਗ ਦੌਰਾਨ ਇੱਕ ਗੱਡੀ ਨੰ: PB29-AG-4832 ਮਾਰਕਾ ਸਵਿਫਟ ਰੰਗ ਚਿੱਟਾ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ, ਨੂੰ ਰੋਕ ਕੇ ਚੈੱਕ ਕੀਤਾ, ਜਿਸ ਵਿੱਚੋਂ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਨਿਮਨ ਲਿਖਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 309 ਮਿਤੀ 05-09-2024 ਅ/ਧ 21/29-61-85 NDPS Act ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
 
ਪੁੱਛ ਗਿੱਛ ਦੋਸ਼ੀਆਂ:-
1) ਮੁਕੱਦਮਾ ਨੰ: 307 ਮਿਤੀ 03-09-2024 ਅ/ਧ 21-61-85 NDPS Act ਥਾਣਾਸਿਟੀ ਖਰੜ ਵਿੱਚ
   ਗ੍ਰਿਫਤਾਰ ਕੀਤੇ ਦੋਸ਼ੀ:-
1. ਦੋਸ਼ੀ ਚੰਨਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਭਨਿਹਾਰੀ ਥਾਣਾ ਸਦਰ ਸਿਰਸਾ, ਜਿਲਾ ਸਿਰਸਾ, ਹਰਿਆਣਾ ਹਾਲ ਵਾਸੀ ਫਲੈਟ ਨੰ: 22ਸੀ, ਗੋਲਡਨ ਅਸਟੇਟ ਨੇੜੇ ਜੇ.ਟੀ.ਪੀ.ਐਲ. ਸੋਸਾਇਟੀ ਲਾਂਡਰਾ ਰੋਡ ਖਰੜ, ਜਿਲਾ ਐਸ.ਏ.ਐਸ. ਨਗਰ, ਜਿਸਦੀ ਉਮਰ 25 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ ਮੈਰਿਡ ਹੈ। ਦੋਸ਼ੀ ਦੇ ਵਿਰੁੱਧ ਪਹਿਲਾਂ ਵੀ ਅ/ਧ 306 ਆਈ.ਪੀ.ਸੀ. ਤਹਿਤ ਥਾਣਾ ਮਕਬੂਲਪੁਰਾ, ਅੰਮ੍ਰਿਸਰ ਵਿਖੇ ਮੁਕੱਦਮਾ ਦਰਜ ਹੈ।        
2. ਦੋਸ਼ੀ ਹਰਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਢਾਣੀ ਦਿਲਬਾਗ ਸਿੰਘ ਪਿੰਡ ਭਨਿਹਾਰੀ ਥਾਣਾ ਸਦਰ ਸਿਰਸਾ, ਜਿਲਾ ਸਿਰਸਾ, ਹਰਿਆਣਾ ਹਾਲ ਵਾਸੀ ਹਾਲ ਵਾਸੀ ਫਲੈਟ ਨੰ: 22ਸੀ, ਗੋਲਡਨ ਅਸਟੇਟ ਨੇੜੇ ਜੇ.ਟੀ.ਪੀ.ਐਲ. ਸੋਸਾਇਟੀ ਲਾਂਡਰਾ ਰੋਡ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 11 ਕਲਾਸਾਂ ਪਾਸ ਹੈ ਅਤੇ ਅਨ ਮੈਰਿਡ ਹੈ।
 
2) ਮੁਕੱਦਮਾ ਨੰ: 309 ਮਿਤੀ 05-09-2024 ਅ/ਧ 21/29-61-85 NDPS Act ਥਾਣਾ ਸਿਟੀ ਖਰੜ ਵਿੱਚ
   ਗ੍ਰਿਫਤਾਰ ਕੀਤੇ ਦੋਸ਼ੀ:-
1. ਦੋਸ਼ੀ ਅਮਨਦੀਪ ਸਿੰਘ ਉਰਫ ਹੰਟਰ ਉਰਫ ਕੁਲਵੰਤ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਪਿੰਡ ਰਾਉਂਕੇ ਕਲਾਂ, ਥਾਣਾ
  ਵਧਾਣੀ ਕਲਾਂ, ਜਿਲਾ ਮੋਗਾ, ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।
2. ਹਰਮਨਦੀਪ ਸਿੰਘ ਉਰਫ ਹੰਮੂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਰਾਜੇਵਾਣਾ ਥਾਣਾ ਬਾਗਾ ਪੁਰਾਣਾ, ਜਿਲਾ ਮੋਗਾ,
  ਜਿਸਦੀ ਉਮਰ ਕ੍ਰੀਬ 33 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਵਿਰੁੱਧ ਪਹਿਲਾਂ ਵੀ
  ਥਾਣਾ ਬਾਗਾ ਪੁਰਾਣਾ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।
3. ਦੋਸ਼ੀ ਗੁਰਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਰੋਡਾ, ਥਾਣਾ ਸਮਾਲਸਰ, ਜਿਲਾ ਮੋਗਾ ਜਿਸਦੀ ਉਮਰ ਕ੍ਰੀਬ
  36 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।
 
ਬ੍ਰਾਮਦਗੀ ਦਾ ਵੇਰਵਾ:-
1) 02 ਕਾਰਾਂ (ਇੱਕ ਕਾਰ ਮਾਰਕਾ ਸਵਿਫਟ ਅਤੇ ਇੱਕ ਕਾਰ ਮਾਰਕਾ ਵਰਨਾ)
2) 110 ਗ੍ਰਾਮ ਹੈਰੋਇਨ

[wpadcenter_ad id='4448' align='none']