ਅੰਮ੍ਰਿਤਸਰ, 16 ਅਕਤੂਬਰ 2024:
ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਸੂਬਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪੰਚਾਇਤੀ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਅਮਨ ਅਤੇ ਸ਼ਾਂਤੀਪੂਰਵਕ ਚੋਣਾਂ ਨੂੰ ਨੇਪਰੇ ਚਾੜ੍ਹਿਆ।
ਸ: ਧਾਲੀਵਾਲ ਨੇ ਕਿਹਾ ਕਿ ਮੇਰੇ ਹਲਕੇ ਅਜਨਾਲਾ ਵਿੱਚ ਅਜਨਾਲਾ ਵਾਸੀਆਂ ਨੇ ਸਰਬਸੰਮਤੀ ਨਾਲ 61 ਸਰਪੰਚਾਂ ਦੀ ਚੋਣ ਕੀਤੀ ਅਤੇ ਬਾਕੀ ਰਹਿੰਦੇ ਪੰਚਾਂ ਸਰਪੰਚਾਂ ਦੀ ਚੋਣ ਬੜੇ ਹੀ ਸ਼ਾਂਤੀ ਢੰਗ ਨਾਲ ਵੋਟਾਂ ਪਾ ਕੇ ਕੀਤੀ। ਉਨਾਂ ਕਿਹਾ ਕਿ ਅਜਨਾਲਾ ਹਲਕੇ ਦੇ ਲੋਕਾਂ ਨੇ ਬੜੀ ਸੂਝ ਬੂਝ ਨਾਲ ਸਰਪੰਚਾਂ ਅਤੇ ਪੰਚਾਂ ਦੀ ਚੋਣ ਕੀਤੀ ਹੈ ਅਤੇ ਹੁਣ ਇਨਾਂ ਪਚਾਂ –ਸਰਪੰਚਾਂ ਨੂੰ ਨਾਲ ਲੈ ਕੇ ਅਜਨਾਲਾ ਹਲਕੇ ਦਾ ਹੋਰ ਵਿਕਾਸ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨਵੀਆਂ ਪੰਚਾਇਤਾਂ ਨਾਲ ਮਿਲ ਕੇ ਪਿੰਡਾਂ ਦੇ ਵਿਕਾਸ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ। ਉਨਾਂ ਅਜਨਾਲਾ ਵਾਸੀਆਂ ਦਾਂ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪਹਿਲਾਂ ਮੇਰੇ ਵਰਗੇ ਗਰੀਬ ਨਿਮਾਣੇ ਵਿਅਕਤੀ ਨੂੰ ਵੋਟਾਂ ਪਾ ਕੇ ਐਮ.ਐਲ.ਏ ਬਣਾਇਆ ਸੀ ਅਤੇ ਫਿਰ ਲੋਕਸਭਾ ਵੋਟਾਂ ਦੌਰਾਨ ਵੀ ਮੈਨੂੰ ਕਾਫ਼ੀ ਵੋਟਾਂ ਪਾਈਆਂ। ਉਨਾਂ ਕਿਹਾ ਕਿ ਕੱਲ੍ਹ ਮਿਤੀ 17 ਅਕਤੂਬਰ 2024 ਨੂੰ ਮੇਰੇ ਅਜਨਾਲਾ ਹਲਕੇ ਦੇ ਦਫ਼ਤਰ ਵਿਖੇ ਬਾ:ਦੁ: 12:00 ਵਜੇ ਤੋਂ 5:00 ਵਜੇ ਤੱਕ ਨਵੇਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਵਧਾਈ ਦੇਵਾਂਗਾ ਅਤੇ ਅਜਨਾਲਾ ਹਲਕੇ ਦੇ ਵਿਕਾਸ ਲਈ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਲੋਕਤੰਤਰ ਦੀ ਪਹਿਲੀ ਪੌੜੀ ਲਈ ਅਮਨ ਸ਼ਾਂਤੀ ਨਾਲ ਕੀਤੇ ਮਤਦਾਨ ਲਈ ਜਿਲੇ ਵੋਟਰਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਈਚਾਰਕ ਏਕਤਾ ਅਤੇ ਸਿਆਣਪ ਦਾ ਸਬੂਤ ਦਿੰਦੇ ਹੋਏ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ।