Saturday, December 28, 2024

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ 4.82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਕੀ ਦਾ ਨੀਹ ਪੱਥਰ ਰੱਖਿਆ

Date:

ਮਲੋਟ 28 ਫਰਵਰੀ

ਬੁੱਧਵਾਰ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੇ ਵਾਰਡ ਨੰਬਰ 8 ਵਿੱਚ 4.82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਕੀ ਦਾ ਨੀਹ ਪੱਥਰ ਰੱਖਿਆ | ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੀਵਰੇਜ ਅਤੇ ਵਾਟਰ ਵਰਕਸ ਵਿਭਾਗ ਦੇ ਐਸਡੀਓ ਰਾਕੇਸ਼ ਮੋਹਣ ਮੱਕੜ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ 24 ਘੰਟੇ ਜਾਰੀ ਰੱਖਣ ਲਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਲਾਈਟ ਜਾਣ ਤੇ ਜਨਰੇਟਰ ਅਤੇ ਮੋਟਰਾਂ ਲਈ ਸਾਢੇ 4 ਕਰੋੜ ਵੀ ਪਾਸ ਕਰਵਾ ਦਿੱਤੇ ਹਨ | ਜਿਸ ਦੇ ਟੈਡਰ ਵੀ ਜਲਦੀ ਹੀ ਹੋ ਜਾਣਗੇ |
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਜਦੋ ਉਹ ਇਸ ਵਾਰਡ ਵਿੱਚ ਆਉਦੇ ਸਨ ਤਾਂ ਅਪਣੀਆਂ ਮੁੱਢਲੀਆਂ ਸਹੂਲਤਾਂ ਪੀਣ ਵਾਲੇ ਪਾਣੀ ਦੀ ਸੱਮਸਿਆ ਬਾਰੇ ਕਹਿੰਦੇ ਸਨ | ਜਿਸ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋ ਪਹਿਲਾਂ 35 ਕਰੋੜ ਰੁਪਏ ਦੀ ਰਕਮ ਸਾਰੇ ਸ਼ਹਿਰ ਦੇ ਸੀਵਰੇਜ਼ ਸਿਸਟਮ ਨੂੰ ਠੀਕ ਕਰਨ ਲਈ ਲਿਆਦੀ | ਹੁਣ 5 ਕਰੋੜ ਰੁਪਏ ਦੀ ਰਕਮ ਇਸ ਵਾਰਡ ਨੰਬਰ 8 ਵਿੱਚ ਪੀਣ ਵਾਲੇ ਪਾਣੀ ਦੀ ਨਵੀ ਟੈਕੀ ਅਤੇ ਪਾਈਪਾ ਪਾ ਕੇ ਜਲਦੀ ਹੀ ਵਧੀਆ ਪਾਣੀ ਪੀਣ ਨੂੰ ਮਿਲੇਗਾ |
ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈ ਨਹੀ ਚਾਹੁੰਦੀ ਕਿ ਲੋਕ ਅਪਣੀਆਂ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਰਹਿਣ | ਜੇਕਰ ਕਿਸੇ ਤਰ੍ਹਾਂ ਦੀ ਗਰਾਂਟ ਦੀ ਹੋਰ ਲੋੜ ਪਈ ਤਾਂ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਕੇ ਹੋਰ ਮੰਗ ਲੈਣਗੇ ਪ੍ਰੰਤੂ ਕੋਈ ਸੱਮਸਿਆ ਨਹੀ ਆਉਣ ਦਿੱਤੀ ਜਾਵੇਗੀ | ਇਸ ਮੌਕੇ ਮਾਸਟਰ ਜਸਪਾਲ ਸਿੰਘ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਧੰਨਵਾਦ ਕੀਤਾ | ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਿੰਡ ਸ਼ੇਖੂ ਦੇ ਸਰਪੰਚ ਜਸਦੀਪ ਸਿੰਘ ਅਤੇ ਮੈਬਰਾਂ ਦਾ ਵਾਟਰ ਵਰਕਸ ਲਈ ਜ਼ਮੀਨ ਦਾਨ ਕਰਨ ਤੇ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ਼ ਰਮੇਸ਼ ਅਰਨੀਵਾਲਾ,ਰਿਟਾਇਰ ਸੂਬੇਦਾਰ ਗੁਰਦੀਪ ਸਿੰਘ,ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ,ਬਲਦੇਵ ਲਾਲੀ ਗਗਨੇਜਾ,ਯਾਦਵਿੰਦਰ ਸੋਹਣਾ,ਜਸਮੀਤ ਸਿੰਘ ਬਰਾੜ,ਕੁਲਵਿੰਦਰ ਸਿੰਘ,ਰਾਕੇਸ਼ ਬੰਟੀ,ਸੁਰਜੀਤ ਸਿੰਘ, ਸੁਖਪਾਲ ਸਿੰਘ,ਲਵ ਬੱਤਰਾ,ਗੁਰਪ੍ਰੀਤ ਵਿਰਦੀ,ਨਿਜੀ ਸਹਾਇਕ ਅਰਸ਼,ਛਿੰਦਰਪਾਲ ,ਵਾਟਰ ਵਰਕਸ ਦੇ ਐਕਸੀਅਨ ਬਲਜੀਤ ਸਿੰਘ,ਜੇਈ ਹਰਜਿੰਦਰ ਸਿੰਘ,ਰਾਜਵੰਤ ਸਿੰਘ,ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ ਅਤੇ ਆਪ ਪਾਰਟੀ ਦੇ ਆਹੁਦੇਦਾਰ ਅਤੇ ਵਰਕਰ ਸ਼ਾਮਿਲ ਸਨ |

Share post:

Subscribe

spot_imgspot_img

Popular

More like this
Related