5 ਫਰਵਰੀ ਤੋਂ ਸਬ ਡਵੀਜ਼ਨ ਗੁਰੂਹਰਸਹਾਏ ਅੰਦਰ “ਸਰਕਾਰ ਆਪ ਦੇ ਦੁਆਰ” ਤਹਿਤ ਲਗਾਏ ਜਾਣਗੇ ਕੈਂਪ : ਐਸ.ਡੀ.ਐਮ. 

ਗੁਰੂਹਰਸਹਾਏ, 3 ਫਰਵਰੀ 2024.

            ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਸਰਕਾਰ ਆਪ ਦੇ ਦੁਆਰ” ਤਹਿਤ 5 ਫਰਵਰੀ ਤੋਂ ਸਬ ਡਵੀਜ਼ਨ ਗੁਰੂਹਰਸਹਾਏ ਦੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਇਹ ਜਾਣਕਾਰੀ ਐਸ.ਡੀ.ਐਮ. ਗੁਰੂਹਰਸਹਾਏ ਸ੍ਰੀ ਗਗਨਦੀਪ ਸਿੰਘ ਨੇ ਦਿੱਤੀ।

           ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਗੁਰੂਹਰਸਹਾਏ ਵਿਖੇ 5 ਫਰਵਰੀ ਨੂੰ ਪਿੰਡ ਮੋਹਨ ਕੇ ਉਤਾੜ, ਵਿਰਕ ਖੁਰਦ, ਚੱਕ ਸ਼ਿਕਾਰ ਗਾਹ ਅਤੇ ਵਾਰਡ ਨੰਬਰ 1,2,3,4,11 ਗੁਰੂਹਰਸਹਾਏ ਵਿੱਚ ਕੈਂਪ ਲੱਗੇਗਾ ਅਤੇ 6 ਫਰਵਰੀ ਨੂੰ ਪਿੰਡ ਫਤਿਹਗੜ੍ਹ, ਚੁੱਘਾ, ਚੱਕ ਕੰਧੇ ਸ਼ਾਹ ਅਤੇ ਚੱਕ ਮਾਦੀ ਕੇ ਵਿਖੇ ਕੈਂਪ ਲਗਾਇਆ ਜਾਵੇਗਾ, 7 ਫਰਵਰੀ ਨੂੰ ਵਾਰਡ ਨੰ. 5,6,7, 8,9,10,12,ਬਾਘੂ ਵਾਲਾ, ਦੋਨਾ ਖੁੰਦਰ, ਪੰਜ ਗਰਾਈਂ, ਇਲਾਹੀ ਬਖਸ਼ ਬੋਦਲਾ, 8 ਫਰਵਰੀ ਨੂੰ ਨੂਰੇ ਕੇ, ਦੂਲੇ ਕੇ, ਨੱਥੂ ਵਾਲਾ, ਮੇਘਾ ਪੰਜ ਗਰਾਈਂ ਹਿਠਾੜ, ਚੱਕ ਜਮੀਤ ਸਿੰਘ ਵਾਲਾ ਵਿਖੇ ਸੁਵਿਧਾ ਕੈਂਪ ਲਗਾਇਆ ਜਾਵੇਗਾ, 9 ਫਰਵਰੀ ਵਾਰਡ ਨੰ. 13,14,15, ਕੋਹਰ ਸਿੰਘ ਵਾਲਾ, ਸ਼ਰੀੰਹ ਵਾਲਾ, ਲੈਪੋ ਵਿਖੇ ਅਤੇ 10 ਫਰਵਰੀ ਨੂੰ ਕਾਹਨ ਸਿੰਘ ਵਾਲਾ, ਚੱਕ ਮੈਥਿਨ ਹਰਦੋ ਢੰਡੀ, ਜੰਡ ਵਾਲਾ, ਮੇਘਾ ਪੰਜ ਗਰਾਈਂ ਵਿਖੇ ਸੁਵਿਧਾ ਕੈਂਪ ਲਗਾਇਆ ਜਾਵੇਗਾ।

         ਸ੍ਰੀ ਗਗਨਦੀਪ  ਸਿੰਘ ਨੇ ਕਿਹਾ ਕਿ ਇਨ੍ਹਾਂ ਸੁਵਿਧਾ ਕੈਂਪਾਂ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਅਤੇ ਮੌਕੇ ‘ਤੇ ਸ਼ਿਕਾਇਤਾਂ ਦੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਜ਼ਿਟ ਦੌਰਾਨ ਲੋਕਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਸਮੱਸਿਆਵਾਂ ਸੁਣਨ ਉਪਰੰਤ ਤੁਰੰਤ ਹੀ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਿਰਦੇਸ਼ ਦਿੱਤੇ ਜਾਣਗੇ। ਉਨ੍ਹਾਂ ਗੁਰੂਹਰਸਹਾਏ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰੀ ਸਕੀਮਾਂ ਦਾ ਲਾਭ ਜ਼ਰੂਰ ਪ੍ਰਾਪਤ ਕਰਨ।

[wpadcenter_ad id='4448' align='none']