ਕੈਨੇਡਾ ਦੇ ਪਹਿਲੇ ਦਸਤਾਰਧਾਰੀ ਪੁਲਿਸ ਅਫਸਰ ਬਲਤੇਜ ਸਿੰਘ ਢਿੱਲੋਂ ‘ਵਰਕਸੇਫਬੀਸੀ’ ਦੇ ਡਾਇਰੈਕਟਰ ਨਿਯੁਕਤ

CANDIAN Baltej Singh Dhillon

CANDIAN Baltej Singh Dhillon ਤਜਰਬੇਕਾਰ ਕੈਨੇਡੀਅਨ ਸਿੱਖ ਪੁਲਿਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਸੁਰੱਖਿਅਤ ਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਬੜ੍ਹਾਵਾ ਦੇਣ ਵਾਲੀ ਏਜੰਸੀ ਦੇ ਪਹਿਲੇ ਦੱਖਣੀ ਏਸ਼ੀਆਈ ਪ੍ਰਧਾਨ ਬਣ ਗਏ ਹਨ। ਬਲਤੇਜ 1985 ਦੇ ਕਨਿਸ਼ਕ ਏਅਰ ਇੰਡੀਆ ਅੱਤਵਾਦੀ ਹਮਲੇ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਸਨ।CANDIAN Baltej Singh Dhillon

ਢਿੱਲੋਂ ਦੇਸ਼ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ (RCMP) ’ਚ ਯੂਨੀਫਾਰਮ ਦੇ ਰੂਪ ’ਚ ਦਸਤਾਰਧਾਰੀ ਪਹਿਲੇ ਪੁਲਿਸ ਅਧਿਕਾਰੀ ਹਨ। ਉਨ੍ਹਾਂ ਨੂੰ ਵਰਕਸੇਫ ਬੀਸੀ ਬੋਰਡ ਆਫ ਡਾਇਰੈਕਟਰ ਦਾ ਚੇਅਰਮੈਨ ਬਣਾਇਆ ਗਿਆ ਹੈ। ਬਿ੍ਰਟਿਸ਼ ਕੋਲੰਬੀਆ ਸਰਕਾਰ ਨੇ 30 ਜੂਨ ਨੂੰ ਇਸ ਅਹੁਦੇ ’ਤੇ ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ ਹੈ। ‘ਵਰਕਸੇਫਬੀਸੀ’ ਇਕ ਸੁਬਾਈ ਏਜੰਸੀ ਹੈ ਜਿਹੜੀ ਬਿ੍ਰਟਿਸ਼ ਕੋਲੰਬੀਆ ਸੂਬੇ ’ਚ ਸੁਰੱਖਿਅਤ ਤੇ ਸਿਹਤਮੰਦ ਕਾਰਜ ਸਥਾਨ ਨੂੰ ਉਤਸ਼ਾਹਤ ਕਰਦੀ ਹੈ। ਬਲਤੇਜ ਬੋਰਡ ਦੇ ਮੈਂਬਰ ਦੇ ਰੂਪ ’ਚ 2017 ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਕਮਿਊਨਿਟੀ ਸੇਵਾ ਲਈ ਰਾਣੀ ਐਲਿਜ਼ਾਬੈਥ ਦੂਜੀ ਤੋਂ ਗੋਲਡਨ ਤੇ ਡਾਇਮੰਡ ਜੁਬਲੀ ਮੈਡਲ ਮਿਲ ਚੁੱਕਾ ਹੈ। ਬਲਤੇਜ ਸਿੰਘ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਖ਼ੁਫ਼ੀਆ, ਵਿਸ਼ੇਸ਼ ਇਨਫੋਰਸਮੈਂਟ, ਪ੍ਰੋਟੈਕਟਿਵ ਸਰਵਿਸ ਤੇ ਅਹਿਮ ਜਾਂਚ ਕਰਨ ਵਾਲੀਆਂ ਟੀਮਾਂ ਦਾ ਹਿੱਸਾ ਰਹੇ ਹਨ CANDIAN Baltej Singh Dhillon

15 ਮਾਰਚ 1990 ਨੂੰ ਬਲਤੇਜ਼ ਸਿੰਘ ਢਿੱਲੋਂ ਨੇ ਕੈਨੇਡਾ ਵਿੱਚ ਦਸਤਾਰ ਬੰਨ੍ਹਣ ਦੀ ਆਗਿਆ ਪ੍ਰਾਪਤ ਕਰਕੇ ਪਹਿਲੇ ਸਿੱਖ ਆਰ ਸੀ ਐਮ ਪੀ ਦਸਤਾਰਧਾਰੀ ਅਧਿਕਾਰੀ ਬਣਕੇ ਇਤਿਹਾਸ ਰਚ ਦਿੱਤਾ ਸੀ ।

ਬਲਤੇਜ਼ ਸਿੰਘ ਢਿੱਲੋਂ ਦਾ ਜਨਮ 1966 ਵਿੱਚ ਮਲੇਸ਼ੀਆ ਵਿੱਚ ਹੋਇਆ ਸੀ ਅਤੇ 16 ਸਾਲ ਦੀ ਉਮਰ ਵਿੱਚ ਉਹ ਕਨੈਡਾ ਚਲੇ ਗਏ ਸਨ। ਬਾਅਦ ਵਿੱਚ ਉਨਾਂ ਨੇ ਆਰਸੀਐਮਪੀ ਅਫਸਰ ਬਣਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਇੱਕ ਅਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਦਸਤਾਰ ਉਨਾਂ ਦੇ ਜੀਵਨ ਦਾ ਅਹਿਮ ਹਿੱਸਾ ਸੀ ਪਰ ਆਰ ਸੀ ਐਮ ਪੀ ਦੇ ਨਿਯਮ ਉਨਾਂ ਦੀ ਸੋਚ ਮੁਤਾਬਕ ਨਹੀਂ ਸਨ।

ਉਨਾਂ ਨੇ ਨਿਯਮਾਂ ਨੂੰ ਚੁਣੌਤੀ ਦੇਣ ਦੀ ਚੋਣ ਕੀਤੀ – ਅਜਿਹਾ ਕਾਰਜ ਜਿਸਨੇ ਸਖ਼ਤ ਅਲੋਚਨਾ, ਪਟੀਸ਼ਨਾਂ, ਅਦਾਲਤ ਦੀਆਂ ਚੁਣੌਤੀਆਂ ਅਤੇ ਇੱਥੋਂ ਤਕ ਕਿ ਜਾਨ ਤੋਂ ਮਾਰਨ ਦਾ ਖਤਰਾ ਵੀ ਪੈਦਾ ਕਰ ਦਿੱਤਾ ਸੀ ਸ਼ਾਇਦ ਕੋਈ ਹੋਰ ਹੁੰਦਾ ਤੇ ਢੋਲ ਜਾਂਦਾ ਪਰ ਉਹ ਡਟੇ ਰਹੇ। ਉਨ੍ਹਾਂ ਦੀ ਲਗਨ ਨੂੰ ਬੂਰ ਪਿਆ ਤੇ 15 ਮਾਰਚ 1990 ਨੂੰ, ਕੈਨੇਡਾ ਦੇ ਸਾਲਿਸਿਟਰ ਜਨਰਲ (Solicitor General) ਪਿਅਰੇ ਕੈਡੀਅਕਸ ਨੇ ਐਲਾਨ ਕੀਤਾ ਕਿ ਆਰਸੀਐਮਪੀ ਵਿੱਚ ਸ਼ਾਮਲ ਸਿੱਖ ਅਧਿਕਾਰੀ ਆਪਣੀ ਵਰਦੀ ਦੇ ਹਿੱਸੇ ਵਜੋਂ ਪੱਗ ਅਤੇ ਹੋਰ ਧਾਰਮਿਕ ਚਿੰਨ੍ਹ ਪਹਿਨਣ ਲਈ ਆਜ਼ਾਦ ਹਨ । ਇਸਤੋਂ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਇੱਕ ਆਰਸੀਐਮਪੀ ਅਧਿਕਾਰੀ ਬਣ ਗਏ ਜੋਂ ਕੈਨੇਡਾ ਦੇ ਪਹਿਲੇ ਸਿੱਖ ਦਸਤਾਰਧਾਰੀ ਆਰ ਸੀ ਐਮ ਪੀ ਅਧਿਕਾਰੀ ਸਨ।CANDIAN Baltej Singh Dhillon

[wpadcenter_ad id='4448' align='none']