ਫਾਜ਼ਿਲਕਾ 26 ਮਾਰਚ
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਹਿਤ ਹੋਣ ਵਾਲੀਆਂ ਵੱਖ-ਵੱਖ ਸਭਾਵਾਂ ਤੋਂ ਇਲਾਵਾ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਬਹੁਤ ਸਾਰੀਆਂ ਜਰੂਰੀ ਪ੍ਰਵਾਣਗੀਆਂ ਲੈਣੀਆਂ ਹੁੰਦੀਆਂ ਹਨ. ਉਮੀਦਵਾਰ ਅਤੇ ਸਿਆਸੀ ਪਾਰਟੀਆਂ ਹੁਣ ਇਹ ਪ੍ਰਵਾਨਗੀਆਂ ਆਨਲਾਈਨ ਅਪਲਾਈ ਕਰਕੇ ਵੀ ਲੈ ਸਕਦੀਆਂ ਹਨ. ਇਸ ਲਈ ਪੋਰਟਲ ਦਾ ਲਿੰਕ https://suvidha.eci.gov.in/pc/public/login ਹੈ .
ਇਸ ਸਬੰਧੀ ਇੱਕ ਬੈਠਕ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਦੀ ਪ੍ਰਧਾਨਗੀ ਹੇਠ ਹੋਈ. ਉਨਾਂ ਨੇ ਸਮੂਹ ਸਿਆਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਚੁਣਾਵੀ ਸਭਾ, ਰੈਲੀ, ਬੈਠਕ ਪ੍ਰਵਾਨਗੀ ਲਏ ਤੋਂ ਬਿਨਾਂ ਨਾ ਕਰਨ। ਲਾਊਡ ਸਪੀਕਰ ਦੀ ਪ੍ਰਵਾਣਗੀ ਲੈਣੀ ਵੀ ਲਾਜ਼ਮੀ ਹੈ ਅਤੇ ਵੱਖ-ਵੱਖ ਪ੍ਰਕਾਰ ਦੇ ਵਾਹਨ ਜੋ ਚੋਣ ਪ੍ਰਚਾਰ ਵਿੱਚ ਵਰਤੇ ਜਾ ਰਹੇ ਹਨ ਉਹਨਾਂ ਦੀ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਵਾਨਗੀਆਂ ਏਆਰਓ ਪੱਧਰ, ਜਿਲਾ ਚੋਣ ਅਫਸਰ ਦੇ ਪੱਧਰ ਅਤੇ ਮੁੱਖ ਚੋਣ ਅਫਸਰ ਦੇ ਪੱਧਰ ਤੇ ਉਪਲਬਧ ਹਨ ਜੋ ਕਿ ਵੱਖ-ਵੱਖ ਸ਼੍ਰੇਣੀ ਲਈ ਵੱਖ-ਵੱਖ ਥਾਂ ਤੇ ਅਪਲਾਈ ਕੀਤੀ ਜਾ ਸਕਦੀ ਹੈ। ਪਰ ਇਹ ਸਾਰਾ ਕੁਝ ਇੱਕੋ ਆਨਲਾਈਨ ਪੋਰਟਲ ਤੇ ਉਪਲਬਧ ਹੈ। ਇਸ ਤੋਂ ਬਿਨਾਂ ਆਫਲਾਈਨ ਅਰਜੀ ਵੀ ਦਿੱਤੀ ਜਾ ਸਕਦੀ ਹੈ। ਬੈਠਕ ਵਿੱਚ ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜ਼ਰ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਆਨਲਾਈਨ ਵੀ ਲੈ ਸਕਦੀਆਂ ਹਨ ਮਨਜੂਰੀਆਂ
Date: