ਟਾਪ-10 ਕੰਪਨੀਆਂ ਦੀ ਪੂੰਜੀ 1.93 ਲੱਖ ਕਰੋੜ ਰੁਪਏ ਘਟੀ, TCS ਨੇ ਦਰਜ ਕੀਤੀ ਸਭ ਤੋਂ ਵੱਡੀ ਗਿਰਾਵਟ

Capital Of Top-10 Companies

ਪਿਛਲੇ ਹਫਤੇ ਦੇਸ਼ ਦੀਆਂ ਚੋਟੀ ਦੀਆਂ 10 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ‘ਚ ₹1.93 ਲੱਖ ਕਰੋੜ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ‘ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਬਾਜ਼ਾਰ ਮੁੱਲਾਂਕਣ ‘ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਇਕੱਲੇ ਇਨ੍ਹਾਂ ਦੋਵਾਂ ਕੰਪਨੀਆਂ ਦੇ ਬਾਜ਼ਾਰ ਮੁੱਲ ‘ਚ ਇਕ ਹਫਤੇ ‘ਚ 93,142 ਕਰੋੜ ਰੁਪਏ ਦੀ ਗਿਰਾਵਟ ਆਈ ਹੈ।

TCS ਦਾ ਬਾਜ਼ਾਰ ਮੁੱਲ ₹52,580 ਕਰੋੜ ਘਟ ਕੇ ₹12.26 ਲੱਖ ਕਰੋੜ ਰਹਿ ਗਿਆ ਹੈ। ਜਦੋਂ ਕਿ HDFC ਬੈਂਕ ਦਾ ਮੁੱਲ 40,562 ਕਰੋੜ ਰੁਪਏ ਘਟ ਕੇ 11.14 ਲੱਖ ਕਰੋੜ ਰੁਪਏ ਰਹਿ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਬਾਜ਼ਾਰ ਮੁੱਲ ਵੀ 22,935 ਕਰੋੜ ਰੁਪਏ ਘਟ ਕੇ 15.33 ਲੱਖ ਕਰੋੜ ਰੁਪਏ ਰਹਿ ਗਿਆ ਹੈ। Capital Of Top-10 Companies

ਵੀਰਵਾਰ (26 ਅਕਤੂਬਰ) ਨੂੰ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 900 ਅੰਕ (1.41%) ਡਿੱਗ ਕੇ 63,148 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 264 ਅੰਕ (1.39%) ਦੀ ਗਿਰਾਵਟ ਨਾਲ 18,857 ਦੇ ਪੱਧਰ ‘ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 25 ਵਿੱਚ ਗਿਰਾਵਟ ਦੇਖੀ ਗਈ ਅਤੇ ਸਿਰਫ 5 ਵਿੱਚ ਵਾਧਾ ਦੇਖਿਆ ਗਿਆ। ਬੈਂਕਿੰਗ, ਆਈਟੀ ਅਤੇ ਮੈਟਲ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਇਹ ਲਗਾਤਾਰ 6ਵਾਂ ਕਾਰੋਬਾਰੀ ਦਿਨ ਸੀ ਜਦੋਂ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ: ਅਮਰੀਕਾ ਬਣਿਆ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ

HDFC ਬੈਂਕ ਦੀ ਪੂੰਜੀ 40,562 ਕਰੋੜ ਰੁਪਏ ਘਟ ਕੇ 11.14 ਲੱਖ ਕਰੋੜ ਰੁਪਏ ਰਹਿ ਗਈ। ਰਿਲਾਇੰਸ ਇੰਡਸਟਰੀਜ਼ ਨੂੰ ਕਰੀਬ 23,000 ਕਰੋੜ ਰੁਪਏ ਅਤੇ ਇੰਫੋਸਿਸ ਨੂੰ 19,320 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਏਅਰਟੈੱਲ ਦੀ ਪੂੰਜੀ 17,161 ਕਰੋੜ ਰੁਪਏ, ਬਜਾਜ ਫਾਈਨਾਂਸ ਦੀ 15,759 ਕਰੋੜ ਰੁਪਏ ਅਤੇ ਆਈਸੀਆਈਸੀਆਈ ਬੈਂਕ ਦੀ 13,827 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ITC ਨੂੰ 5,900 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ HUL ਨੂੰ 3,124 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। Capital Of Top-10 Companies

[wpadcenter_ad id='4448' align='none']