ਕੌਣ ਨੇ ਕੈਪਟਨ ਅੰਸ਼ੁਮਨ ਸਿੰਘ ਜਿਨ੍ਹਾਂ ਨੂੰ ਕੀਰਤੀ ਚੱਕਰ ਨਾਲ਼ ਕੀਤਾ ਗਿਆ ਸਨਮਾਨਿਤ , ਜਾਣੋ ਉਨ੍ਹਾਂ ਦੀ ਵੀਰਤਾ ਦੀ ਕਹਾਣੀ

Captain Anshuman Singh

Captain Anshuman Singh

ਭਾਰਤੀ ਫੌਜ ਦੀ ਬਹਾਦਰੀ ਦੀਆਂ ਕਹਾਣੀਆਂ ਸਾਰਿਆਂ ਨੇ ਸੁਣੀਆਂ ਤਾਂ ਜ਼ਰੂਰ ਹੋਣਗੀਆਂ। ਭਾਰਤੀ ਫੌਜ ਹਮੇਸ਼ਾ ਸਰਹੱਦ ‘ਤੇ ਤਾਇਨਾਤ ਰਹਿੰਦੀ ਹੈ ਅਤੇ ਦੇਸ਼ ਦੀ ਰਾਖੀ ਕਰਦੀ ਹੈ। ਇਸ ਘਟਨਾਕ੍ਰਮ ਵਿੱਚ ਕਈ ਜਵਾਨ ਆਪਣੇ ਦੇਸ਼ ਦੀ ਖ਼ਾਤਰ ਸ਼ਹੀਦ ਹੋ ਜਾਂਦੇ ਨੇ । ਅੱਜ ਅਸੀਂ ਗੱਲ ਕਰ ਰਹੇ ਹਾਂ ਅਜਿਹੇ ਹੀ ਇਕ ਫੌਜੀ ਦੀ, ਜਿਸ ਨੇ ਆਪਣੇ ਸਾਥੀਆਂ ਦੀ ਰੱਖਿਆ ਲਈ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ। ਉਸਦੀ ਕੁਰਬਾਨੀ ਲਈ, ਭਾਰਤ ਸਰਕਾਰ ਨੇ ਉਸਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਹੈ। ਅਸੀਂ ਗੱਲ ਕਰ ਰਹੇ ਹਾਂ ਕੈਪਟਨ ਅੰਸ਼ੁਮਨ ਸਿੰਘ ਦੀ। ਦਰਅਸਲ, ਕੈਪਟਨ ਅੰਸ਼ੁਮਨ ਸਿੰਘ ਨੂੰ ਹਾਲ ਹੀ ਵਿੱਚ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਮਾਤਾ ਨੂੰ ਮਿਲਿਆ।

ਦਰਅਸਲ, ਕੈਪਟਨ ਅੰਸ਼ੁਮਨ ਸਿੰਘ ਜੁਲਾਈ 2023 ਵਿੱਚ ਸ਼ਹੀਦ ਹੋਏ ਸਨ। ਉਹ ਸਿਆਚਿਨ ਗਲੇਸ਼ੀਅਰ ਵਿੱਚ 26 ਪੰਜਾਬ ਬਟਾਲੀਅਨ ਦੇ 403 ਫੀਲਡ ਹਸਪਤਾਲ ਵਿੱਚ ਰੈਜੀਮੈਂਟਲ ਮੈਡੀਕਲ ਅਫਸਰ ਵਜੋਂ ਤਾਇਨਾਤ ਸਨ। 19 ਜੁਲਾਈ, 2023 ਬੁੱਧਵਾਰ ਸਵੇਰੇ 3.30 ਵਜੇ ਸਿਆਚਿਨ ਗਲੇਸ਼ੀਅਰ ‘ਤੇ ਭਾਰਤੀ ਫੌਜ ਦੇ ਗੋਲਾ ਬਾਰੂਦ ਦੇ ਬੰਕਰ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਅੱਗ ਨੇ ਕਈ ਟੈਂਟਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਅੱਗ ਲੱਗਣ ਕਾਰਨ ਉਸ ਦੇ ਕਈ ਸਾਥੀ ਬੰਕਰ ਵਿੱਚ ਫਸ ਗਏ। ਅੰਸ਼ੁਮਨ ਨੇ ਵੀ ਆਪਣੇ ਸਾਥੀਆਂ ਨੂੰ ਬਚਾਉਣ ਲਈ ਬੰਕਰ ਵਿੱਚ ਛਾਲ ਮਾਰ ਦਿੱਤੀ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੰਸ਼ੁਮਨ ਨੇ ਤਿੰਨ ਸੈਨਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਇਸ ਹਾਦਸੇ ‘ਚ ਅੰਸ਼ੁਮਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਹ ਸ਼ਹੀਦ ਹੋ ਗਿਆ।

Read Also : ਗੁਰਦੁਆਰਾ ਸਾਹਿਬ ਦਾ ਫਰਜ਼ੀ ਸੈੱਟ ਦੇਖ ਕੇ ਨਿਹੰਗ ਸਿੰਘਾਂ ਨੇ ਰੋਕੀ ਸੀਰੀਅਲ ਦੀ ਸ਼ੂਟਿੰਗ

ਦੱਸ ਦੇਈਏ ਕਿ ਕੈਪਟਨ ਅੰਸ਼ੁਮਨ ਸਿੰਘ ਯੂਪੀ ਦੇ ਦੇਵਰੀਆ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਘਰ ਲਾਰ ਥਾਣਾ ਖੇਤਰ ਦੇ ਬਰਦੀਹਾ ਦਲਪਤ ‘ਚ ਸੀ। ਹਾਲਾਂਕਿ ਅੰਸ਼ੁਮਨ ਦਾ ਪਰਿਵਾਰ ਫਿਲਹਾਲ ਲਖਨਊ ‘ਚ ਰਹਿੰਦਾ ਸੀ। ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ, ਜੋ ਉਨ੍ਹਾਂ ਦੀ ਮਾਂ ਅਤੇ ਪਤਨੀ ਨੇ ਪ੍ਰਾਪਤ ਕੀਤਾ। ਕੀਰਤੀ ਚੱਕਰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਦੀ ਬਹਾਦਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਅੰਸ਼ੁਮਨ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ।

Captain Anshuman Singh

[wpadcenter_ad id='4448' align='none']