Cardamom Benefits
ਹਰ ਘਰ ਦੀ ਰਸੋਈ ਵਿੱਚ ਇਲਾਇਚੀ ਹੁੰਦੀ ਹੈ ਜਿਸਦੀ ਵਰਤੋਂ ਕਈ ਸਾਰੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ ਤੇ ਕਦੇ ਇਸਦੀ ਵਰਤੋਂ ਸਾਹ ਦੀ ਬਦਬੂ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਅਸੀਂ ਇਸ ਦੀ ਵਰਤੋਂ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਲਈ ਵੀ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਲਾਇਚੀ ‘ਚ ਸਿਹਤ ਦੇ ਕਈ ਰਾਜ਼ ਛੁਪੇ ਹੁੰਦੇ ਹਨ। ਇਹ ਤੁਹਾਡੀ ਇਮਿਊਨਿਟੀ ਨੂੰ ਵਧਾਉਂਦੀ ਹੈ। ਇਲਾਇਚੀ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜਿਸ ਕਾਰਨ ਇਹ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
also read :- Akon ਦੇ ਨਾਲ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਨੇ ਕੀਤਾ ਜੰਮ ਕੇ ਡਾਂਸ, ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਵਾਇਰਲ
ਇਲਾਇਚੀ ਪਾਚਨ ਸ਼ਕਤੀ ਨੂੰ ਬਹੁਤ ਮਜ਼ਬੂਤ ਕਰਦੀ ਹੈ। ਇਹ ਅਲਸਰ ਨੂੰ ਠੀਕ ਕਰਦੀ ਹੈ। ਜੇਕਰ ਤੁਹਾਨੂੰ ਬਦਹਜ਼ਮੀ ਅਤੇ ਬਲੋਟਿੰਗ ਦੀ ਸਮੱਸਿਆ ਹੈ ਤਾਂ ਇਹ ਇਸ ਨੂੰ ਘੱਟ ਕਰਦੀ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਤਾਂ ਇਲਾਇਚੀ ਖਾਓ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਅਸਲ ਵਿੱਚ, ਇਸ ਵਿੱਚ ਐਂਟੀ-ਆਕਸੀਡੈਂਟ ਅਤੇ ਡਾਇਯੂਰੇਟਿਕ ਗੁਣ ਹੁੰਦੇ ਹਨ, ਇਹ ਬਲੱਡ ਪ੍ਰੈਸ਼ਰ ਵਿੱਚ ਲਾਭਦਾਇਕ ਹੈ।