ਆਫ਼ਤ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਨੂੰ ਬਣਾਇਆ ਜਾਵੇ ਯਕੀਨੀ : ਜਸਪ੍ਰੀਤ ਸਿੰਘ

ਬਠਿੰਡਾ, 25 ਜੂਨ : ਆਫ਼ਤ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਪਹਿਲ ਦੇ ਆਧਾਰ ’ਤੇ ਕਰਨੀ ਯਕੀਨੀ ਬਣਾਈ ਜਾਵੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਆਲਟੀ ਟੂ ਐਨੀਮਲ (ਐਸਪੀਸੀਏ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਪਸ਼ੂਆਂ ਦੀ ਭਲਾਈ, ਸੁਰੱਖਿਆਂ ਤੇ ਹੋਰ ਕੀਤੇ ਜਾਣ ਵਾਲੇ ਅਗਾਂਊ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਸ਼ੂਆਂ ਦੀ ਭਲਾਈ ਤੇ ਰੱਖ-ਰਖਾਵ ਤੇ ਉਨ੍ਹਾਂ ਦੀ ਸੁਰੱਖਿਆਂ ਦੇ ਮੱਦੇਨਜ਼ਰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਦੌਰਾਨ ਉਨ੍ਹਾਂ ਅਧਿਆਰੀਆਂ ਕੋਲੋਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਗਊਸ਼ਾਲਾਵਾਂ ਬਾਰੇ ਵੀ ਜਾਣਿਆਂ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ 10 ਵੱਡੇ ਪਿੰਡਾਂ ਦੀ ਸ਼ਨਾਖਤ ਕੀਤੀ ਜਾਵੇ ਜਿਥੇ ਆਵਾਰਾਂ ਪਸ਼ੂਆਂ ਦਾ ਰੱਖ-ਰਖਾਵ ਕੀਤਾ ਜਾ ਸਕੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਆਲਟੀ ਟੂ ਐਨੀਮਲਜ (ਐਸਪੀਸੀਏ) ਨੂੰ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ, ਨਗਰ ਨਿਗਮ ਬਠਿੰਡਾ ਕੋਲ ਮੌਜੂਦ ਐਸਪੀਸੀਏ ਲਈ ਐਬੂਲੈਂਸਾਂ ਦੀ ਵਰਤੋਂ ਬਾਰੇ,  ਐਸਪੀਸੀਏ ਦੇ ਨਵੇ ਮੈਂਬਰਜ਼ ਬਣਾਉਣ ਬਾਰੇ, ਨਗਰ ਨਿਗਮ ਵੱਲੋਂ ਗਊਵੰਸ਼ ਫੜਨ ਮੌਕੇ ਐਸਪੀਸੀਏ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ, ਐਸਪੀਸੀਏ ਦੇ ਫੰਡਜ਼ ਦਾ ਪਰਪੋਜਲ ਦੇਣ ਤੇ ਐਸਪੀਸੀਏ ਦੇ ਮੈਬਰਾਂ ਲਈ ਗਾਈਡਲਾਈਨਜ ਬਾਰੇ ਜਾਗਰੂਕ ਕਰਨ, ਪੈਟ ਡੌਗ ਦੀ ਸੈਂਪਲਿੰਗ ਤੇ ਰਜਿਸਟ੍ਰੇਸ਼ਨ ਵਧਾਉਣ ਦੀ ਨੀਤੀ ਅਤੇ ਕਾਊਸੈਸ ਬਾਰੇ ਵਿਚਾਰ-ਚਰਚਾ ਕੀਤੀ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਲਤੀਫ਼ ਅਹਿਮਦ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਐਸਡੀਐਮ ਤਲਵੰਡੀ ਸਾਬੋ ਸ ਹਰਜਿੰਦਰ ਸਿੰਘ ਜੱਸਲ, ਐਸਡੀਐਮ ਬਠਿੰਡਾ ਮੈਡਮ ਇਨਾਯਤ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ। 

[wpadcenter_ad id='4448' align='none']