Carrot Coriander Juice
ਸਿਹਤ ਨੂੰ ਟੁਸਤ-ਦਰੁਸਤ ਰੱਖਣ ਲਈ ਅਸੀਂ ਕੀ-ਕੀ ਨਹੀਂ ਕਰਦੇ? ਚੰਗਾ ਖਾਣ-ਪੀਣ, ਵਧੀ ਜੀਵਨਸ਼ੈਲੀ, ਚੰਗੀ ਨੀਂਦ, ਤਣਾਅ ਨੂੰ ਕੰਟਰੋਲ ਕਰਨ ਵਰਗੀਆਂ ਕਈ ਚੀਜ਼ਾਂ ਇਸ ‘ਚ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਸਰ ਸਿਹਤ ਦੇ ਨਾਲ-ਨਾਲ ਸਾਡੇ ਚਿਹਰੇ ‘ਤੇ ਵੀ ਦੇਖਿਆ ਜਾ ਸਕਦਾ ਹੈ। ਖਾਸ ਤੌਰ ‘ਤੇ ਖੁਰਾਕ ਵਿੱਚ ਫਲਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਫਲਾਂ ਦਾ ਸੇਵਨ ਨਾ ਸਿਰਫ ਫਾਇਦੇਮੰਦ ਹੁੰਦਾ ਹੈ ਸਗੋਂ ਇਸ ਦਾ ਜੂਸ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਗਾਜਰ ਧਨੀਏ ਦਾ ਜੂਸ, ਜੋ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ | ਜਿਸ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੇ ਹਰ ਸੈੱਲ ਨੂੰ ਪੋਸ਼ਣ ਮਿਲਦਾ ਹੈ |
ਇਸ ਤਰ੍ਹਾਂ ਬਣਾਓ ਗਾਜਰ-ਧਨੀਏ ਦਾ ਜੂਸ
ਸਮੱਗਰੀ- ਗਾਜਰ- 2, ਕੱਟਿਆ ਹੋਇਆ ਹਰਾ ਧਨੀਆ- 2 ਚਮਚ, ਨਿੰਬੂ ਦਾ ਰਸ- 1/2 ਚਮਚ, ਨਮਕ ਸਵਾਦ ਅਨੁਸਾਰ।
also read :- Fat Burn ਵਿੱਚ ਕਾਰਗਰ ਹਨ ਇਹ ਚਮਤਕਾਰੀ ਡਰਿੰਕਸ, ਮਾਹਰ ਵੀ ਦਿੰਦੇ ਹਨ ਇਸਦੀ ਸਲਾਹ
- ਗਾਜਰ ਤੇ ਧਨੀਏ ਨੂੰ ਨਾਲ ਪਾਣੀ ‘ਚ ਚੰਗੀ ਤਰ੍ਹਾਂ ਗਰੈਂਡ ਕਰ ਲਓ।
- ਤੁਸੀਂ ਇਸ ਨੂੰ ਛਾਣ ਕੇ ਜਾਂ ਬਿਨਾਂ ਛਾਣਿਆਂ ਵੀ ਪੀ ਸਕਦੇ ਹੋ। ਬਿਨਾਂ ਛਾਣਿਆਂ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
- ਇਸ ਨੂੰ ਗਿਲਾਸ ‘ਚ ਕੱਢ ਕੇ ਨਿੰਬੂ ਦਾ ਰਸ ਮਿਲਾ ਕੇ ਪੀਓ। ਸਵਾਦ ਲਈ ਤੁਸੀਂ ਇਸ ‘ਚ ਨਮਕ ਮਿਲਾ ਸਕਦੇ ਹੋ ਪਰ ਜੇ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਇਸ ਤੋਂ ਪਰਹੇਜ਼ ਕਰੋ।
ਗਾਜਰ ‘ਤੇ ਧਨੀਏ ਦੇ ਜੂਸ ਦੇ ਬਹੁਤ ਸਾਰੇ ਫਾਇਦੇ ਹਨ ਜੋ ਸਾਡੇ ਸਰੀਰ ਨੂੰ ਮਿਲਦੇ ਹਨ ਇਹ ਜੂਸ ਗਰਮੀਆਂ ਅਤੇ ਸਰਦੀਆਂ ਵਿੱਚ ਫਾਇਦੇਮੰਦ ਹੁੰਦਾ ਹੈ | ਇਸ ਜੂਸ ‘ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਨਾ ਸਿਰਫ ਪੇਟ ਭਰਿਆ ਰਹਿੰਦਾ ਹੈ ਸਗੋਂ ਕੋਲੈਸਟ੍ਰੋਲ ਵੀ ਕੰਟਰੋਲ ‘ਚ ਰਹਿੰਦਾ ਹੈ। ਗਾਜਰ ਅਤੇ ਧਨੀਏ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਵਿਚ ਸੋਜ਼ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ। ਇਸ ‘ਚ ਮੌਜੂਦ ਪੋਸ਼ਣ ਚਮੜੀ ਨੂੰ ਸਿਹਤਮੰਦ ਤੇ ਚਮਕਦਾਰ ਬਣਾਉਂਦੇ ਹਨ। ਗਾਜਰ-ਧਨੀਏ ਦਾ ਜੂਸ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ।