ਬਠਿੰਡਾ, 3 ਜੁਲਾਈ : ਮਾਨਯੋਗ ਸ੍ਰੀ ਗੌਰਵ ਯਾਦਵ ਆਈਪੀਐਸ, ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਐਸ.ਪੀ.ਐਸ. ਪਰਮਾਰ, ਆਈ.ਪੀ.ਐੱਸ. ਏ.ਡੀ.ਜੀ.ਪੀ. ਬਠਿੰਡਾ ਰੇਂਜ ਬਠਿੰਡਾ ਦੇ ਮਾਰਗ ਦਰਸ਼ਨ ਅਨੁਸਾਰ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਇੱਕ ਅਣਪਛਾਤੇ ਨੰਬਰ +919531689047 ਤੇ ਕਾਲ ਆਈ। ਜਿੰਨਾ ਨੇ ਮੁਦਈ ਨੂੰ ਜਾਨੋ ਮਾਰਨ ਦੀਆ ਧਮਕੀਆ ਦੇ ਕਰ 2 ਕਰੋੜ ਰੁਪਏ ਫਿਰੋਤੀ ਦੀ ਮੰਗ ਕੀਤੀ ਸੀ। ਜਿਸ ਸਬੰਧੀ ਮੁਦਈ ਦੇ ਬਿਆਨ ਪਰ ਥਾਣਾ ਮੌੜ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ :74 ਮਿਤੀ 29.06.2024 ਅ/ਧ 386,506, IPC ਥਾਣਾ ਮੌੜ ਜਿਲ੍ਹਾ ਬਠਿੰਡਾ ਰਜਿਸਟਰ ਕੀਤਾ ਗਿਆ।
ਸ੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐਸ.ਐੱਸ.ਪੀ.ਬਠਿੰਡਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਮੁਕਦਮਾ ਨੂੰ ਟਰੇਸ ਕਰਨ ਲਈ ਸ੍ਰੀ ਅਜੈ ਗਾਂਧੀ, ਆਈ.ਪੀ.ਐੱਸ. ਐਸ.ਪੀ ਇੰਨਵੈ. ਬਠਿੰਡਾ ਦੀ ਅਗਵਾਈ ਵਿੱਚ ਸ੍ਰੀ ਰਾਜੇਸ਼ ਸ਼ਰਮਾਂ ਡੀ.ਐੱਸ.ਪੀ ਇੰਨਵੇ. ਬਠਿੰਡਾ, ਸ੍ਰੀ ਰਾਹੁਲ ਭਾਰਦਵਾਜ ਡੀ.ਐੱਸ.ਪੀ ਮੋੜ ਅਤੇ ਸੀ.ਆਈ.ਏ ਸਟਾਫ-2 ਬਠਿੰਡਾ ਦੀਆ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਵਿੱਚ ਦੌਰਾਨੇ ਤਫਤੀਸ਼ ਮੁਕੱਦਮਾ ਵਿੱਚ ਮਨਿੰਦਰ ਸਿੰਘ ਉਰਫ ਅਮਨ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਰੋ ਮੱਲਪੁਰ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੋਟ ਰਾਂਝਾ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਕਰਨ ਸਿੰਘ ਉਰਫ ਲਿਖਾਰੀ ਪੁੱਤਰ ਗੁਰਨੇਕ ਸਿੰਘ ਵਾਸੀ ਬਹਿਬਲਪੁਰ ਜਿਲਾ ਹੁਸਿਆਰਪਰ ਨੂੰ ਦੋਸ਼ੀ ਨਾਮਜਦ ਕੀਤਾ ਗਿਆ। ਜਿਸ ਸਬੰਧੀ ਮੁਕੱਦਮਾ ਹਜਾ ਵਿੱਚ ਮਿਤੀ 03.07.2024 ਨੂੰ ਦੋਸ਼ੀਆਨ ਮਨਿੰਦਰ ਸਿੰਘ ਉਰਫ ਅਮਨ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਰੇ ਮੌਲਪੁਰ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੋਟ ਰਾਂਝਾ ਥਾਣਾ ਰਾਹੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਕਰਨ ਸਿੰਘ ਉਰਫ ਲਿਖਾਰੀ ਪੁੱਤਰ ਗੁਰਨੇਕ ਸਿੰਘ ਵਾਸੀ ਬਹਿਬਲਪੁਰ ਜਿਲਾ ਹੁਸਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਵਿਅਕਤੀ:
1.ਮਨਿੰਦਰ ਸਿੰਘ ਉਰਫ ਅਮਨ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਰੋ ਮੱਲਪੁਰ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ,
2.ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੋਟ ਰਾਂਝਾ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ
3.ਜਸਕਰਨ ਸਿੰਘ ਉਰਫ ਲਿਖਾਰੀ ਪੁੱਤਰ ਗੁਰਨੇਕ ਸਿੰਘ ਵਾਸੀ ਬਹਿਬਲਪੁਰ ਜਿਲਾ ਹੁਸਿਆਰਪੁਰ
ਦੋਸ਼ੀਆਨ ਪਰ ਪਹਿਲਾ ਕੋਈ ਮੁਕੱਦਮਾ ਦਰਜ ਨਹੀ ਹੈ।