chance to teacher transfer ਬਹੁਤ ਸਾਰੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਹਨਾਂ ਦਾ ਬਦਲੀ ਅਪਲਾਈ ਕਰਨ ਸਬੰਧੀ ਡਾਟਾ ਸਹੀ ਤਰੀਕੇ ਮੇਲ ਨਹੀਂ ਹੋਇਆ ਜਿਸ ਕਾਰਨ ਉਹ ਬਦਲੀ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ।
ਇਸੇ ਤਰ੍ਹਾਂ ਹੀ ਪਹਿਲੇ ਰਾਊਂਡ ਦੀਆਂ ਬਦਲੀਆਂ ਦੌਰਾਨ ਖਾਲੀ ਹੋਏ ਸਟੇਸ਼ਨਾਂ ਤੇ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਦੀ ਵੀ ਵੱਡੀ ਮੰਗ ਸੀ ਕਿ ਉਹਨਾਂ ਨੂੰ ਜ਼ਿਲੇ ਦੇ ਅੰਦਰ ਹੀ ਬਦਲੀ ਕਰਵਾਉਣ ਦਾ ਇੱਕ ਮੌਕਾ ਹੋਰ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਰਿਹਾਇਸ਼ ਦੇ ਨੇੜੇ/ਪਸੰਦ ਦੇ ਸਟੇਸ਼ਨ ਤੇ ਬਦਲੀ ਕਰਵਾ ਸਕਣ। chance to teacher transfer
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬੈਂਸ ਨੇ ਦੱਸਿਆ ਕਿ ਅਧਿਆਪਕਾਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਧਿਆਪਕ/ਕੰਪਿਊਟਰ ਫੈਕਲਟੀ/ਕਰਮਚਾਰੀਆਂ ਦਾ ਡਾਟਾ ਸਹੀ ਤਰੀਕੇ ਨਾਲ ਮੇਲ ਨਹੀਂ ਹੋਇਆ ਹੈ ਉਹਨਾਂ ਨੂੰ ਡਾਟਾ ਸਹੀ ਕਰਨ ਅਤੇ ਉਸ ਉਪਰੰਤ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਨੂੰ ਡਾਟਾ ਵੈਰੀਫਾਈ ਕਰਨ ਲਈ ਮਿਤੀ 22.05.2023 ਨੂੰ ਬਾਦ ਦੁਪਹਿਰ 02.00 ਵਜੇ (ਬਾਦ) ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਹ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ ਮਿਤੀ 22.05.2023 ਨੂੰ ਸਮਾਂ 02.00 ਵਜੇ (ਬਾ:ਦੂ) ਤੋਂ ਸ਼ਾਮ 06.00 ਵਜੇ ਤੱਕ ਸਟੇਸ਼ਨ ਦੀ ਚੋਣ ਕਰ ਸਕਦੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਜ਼ਿਲੇ ਤੋਂ ਜ਼ਿਲੇ ਅੰਦਰ ਹੀ ਬਦਲੀ ਕਰਵਾਉਣ ਵਾਸਤੇ ਸੂਬੇ ਦੇ ਕੁੱਲ 5172 ਅਧਿਆਪਕਾਂ ਨੇ ਆਨਲਾਈਨ ਵਿਧੀ ਰਾਹੀਂ ਅਪਲਾਈ ਕੀਤਾ ਸੀ, ਜਿੰਨਾਂ ਵਿੱਚੋਂ 2651 ਬਦਲੀਆਂ ਦੇ ਆਰਡਰ ਜਾਰੀ ਕੀਤੇ ਗਏ ਹਨ। ਇਸੇ ਤਰਾਂ ਸਕੂਲ ਅਮਲੇ ਦੇ 308 ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਜਿਸ ਵਿੱਚੋਂ 275 ਬਦਲੀਆਂ ਕੀਤੀਆਂ ਗਈਆਂ ਹਨ। chance to teacher transfer