Chandigarh Education Department
ਚੰਡੀਗੜ੍ਹ ਸਿੱਖਿਆ ਵਿਭਾਗ ਨੇ 5 ਫਰਵਰੀ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਸਿੰਗਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਵੇਰੇ 8.10 ਤੋਂ ਦੁਪਹਿਰ 2.30 ਵਜੇ ਅਤੇ ਬੱਚਿਆਂ ਨੂੰ ਸਵੇਰੇ 8.20 ਤੋਂ ਦੁਪਹਿਰ 2.20 ਤੱਕ ਸਕੂਲ ਆਉਣਾ ਪਵੇਗਾ।
ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਅਧਿਆਪਕਾਂ ਲਈ ਸਵੇਰੇ 7.50 ਤੋਂ 2.10 ਵਜੇ ਅਤੇ ਬੱਚਿਆਂ ਲਈ ਸਵੇਰੇ 8 ਤੋਂ ਦੁਪਹਿਰ 1.15 ਵਜੇ ਤੱਕ ਹੋਵੇਗਾ। ਦੂਸਰੀ ਸ਼ਿਫਟ ਦੇ ਅਧਿਆਪਕਾਂ ਦਾ ਸਮਾਂ ਸਵੇਰੇ 10.50 ਤੋਂ ਸ਼ਾਮ 5.10 ਵਜੇ ਅਤੇ ਬੱਚਿਆਂ ਲਈ 12.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
READ ALSO :ਕੈਨੇਡਾ ‘ਚ ਵਿਦੇਸ਼ੀਆਂ ਦੀਆਂ ਵਧੀਆਂ ਮੁਸ਼ਕਿਲਾਂ, ਟਰੂਡੋ ਸਰਕਾਰ ਨੇ ਕੀਤਾ ਨਵਾਂ ਐਲਾਨ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਵਿਭਾਗ ਵਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਇਸ ਮੁਤਾਬਕ ਸਕੂਲ ਸਵੇਰੇ 9.30 ਤੋਂ ਪਹਿਲਾਂ ਨਹੀਂ ਖੁੱਲ੍ਹਦੇ ਸੀ ਅਤੇ ਸ਼ਾਮ ਨੂੰ 3 ਵਜੇ ਜਾਂ ਉਸ ਤੋਂ ਪਹਿਲਾਂ ਬੰਦ ਕਰਨੇ ਪੈਂਦੇ ਸੀ।
Chandigarh Education Department