Saturday, December 28, 2024

ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਲਈ ਚੰਡੀਗੜ੍ਹ ਪ੍ਰਸ਼ਾਸ਼ਨ ‘ਤੇ ਕਿਸਾਨ ਵਿਚ ਭਾਰੀ ਟਕਰਾਅ

Date:

Chandigarh Police Kisan: ਚੰਡੀਗੜ੍ਹ (ਸੁਸ਼ੀਲ) : ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਅਤੇ ਦੂਜੀਆਂ ਮੰਗਾਂ ਲਈ ਚੰਡੀਗੜ੍ਹ ‘ਚ ਧਰਨਾ ਦੇਣ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਨ। ਬੈਰੀਕੇਡਸ ਅਤੇ ਹਥਿਆਰਾਂ ਨਾਲ ਲੈਸ ਰਿਜ਼ਰਵ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਵਿਭਾਗ ਨੇ ਚਾਰ ਹਜ਼ਾਰ ਫੋਰਸ ਐਂਟਰੀ ਪੁਆਇੰਟ ’ਤੇ ਤਾਇਨਾਤ ਕੀਤੀ ਹੈ। ਐੱਸ. ਪੀ. ਸਿਟੀ ਮ੍ਰਿਦੁਲ ਨੇ ਸੋਮਵਾਰ ਸਾਰੇ ਐਂਟਰੀ ਪੁਆਇੰਟਾਂ ਦੀ ਚੈਕਿੰਗ ਕੀਤੀ। ਕਿਸਾਨਾਂ ਨੂੰ ਸ਼ਹਿਰ ‘ਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੀਆਂ ਡਵੀਜ਼ਨਾਂ ਦੇ ਡੀ. ਐੱਸ. ਪੀ. ਦੀ ਜ਼ਿੰਮੇਵਾਰੀ ਲਾਈ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਚੰਡੀਗੜ੍ਹ ‘ਚ ਦਾਖ਼ਲ ਹੋ ਕੇ ਪਰੇਡ ਗਰਾਊਂਡ ਸੈਕਟਰ-17 ‘ਚ ਮੰਗਾਂ ਮੰਨਵਾਉਣ ਲਈ ਧਰਨਾ ਦੇਣਾ ਚਾਹੁੰਦੇ ਹਨ, ਜਦੋਂ ਕਿ ਚੰਡੀਗੜ੍ਹ ਪੁਲਸ ਉਨ੍ਹਾਂ ਨੂੰ ਸ਼ਹਿਰ ਦੀ ਹੱਦ ’ਤੇ ਹੀ ਰੋਕਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ‘ਚ ਚੰਡੀਗੜ੍ਹ ਆਉਣ ਵਾਲੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ: ਹਾਈ ਕੋਰਟ ਨੇ ‘ਆਰਗੇਨਾਈਜ਼ਰ’ ਨੂੰ ਨਨਾਂ, ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਦੇ ਕ੍ਰਿਸ਼ਚੀਅਨ ਪ੍ਰਿੰਸੀਪਲ ‘ਤੇ ਆਰਟੀਕਲ ਹਟਾਉਣ ਦੇ ਹੁਕਮ ਦਿੱਤੇ

ਕਿਸਾਨ ਨੇਤਾ ਸੰਜੀਵ ਆਲਮਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਸ਼ਾਸਨ ਨੇ ਗਵਰਨਰ ਬੀ. ਐੱਲ. ਪੁਰੋਹਿਤ ਨਾਲ ਮੀਟਿੰਗ ਕਰਵਾਈ ਪਰ ਭਰੋਸੇ ਤੋਂ ਇਲਾਵਾ ਕੋਈ ਰਾਹਤ ਨਹੀਂ ਮਿਲ ਸਕੀ ਸੀ। ਪ੍ਰਸ਼ਾਸਨ ਨੇ ਸੋਮਵਾਰ ਗੱਲਬਾਤ ਸਬੰਧੀ ਕਿਹਾ ਸੀ ਪਰ ਪੰਜਾਬ ਵਿਚ ਸਵੇਰੇ ਤੋਂ ਹੀ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਜਾਣ ਲੱਗਾ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਧੇਰ ਨੇ ਚੰਡੀਗੜ੍ਹ ਵਿਚ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ। ਕਿਸਾਨ ਹਜ਼ਾਰਾਂ ਦੀ ਗਿਣਤੀ ‘ਚ 22 ਅਗਸਤ ਨੂੰ ਚੰਡੀਗੜ੍ਹ ‘ਚ ਮੋਰਚਾ ਲਾਉਣ ਦੀ ਤਿਆਰੀ ‘ਚ ਸਨ। Chandigarh Police Kisan:

ਚੰਡੀਗੜ੍ਹ ਪੁਲਸ ਤੇ ਪ੍ਰਸ਼ਾਸਨ ਕਿਸਾਨਾਂ ਨਾਲ 20 ਅਗਸਤ ਤੋਂ ਹੀ ਗੱਲਬਾਤ ਕਰ ਕੇ ਵਿਰੋਧ ਪ੍ਰਦਰਸ਼ਨ ਨੂੰ ਟਾਲਣ ਦੀ ਕੋਸ਼ਿਸ਼ ‘ਚ ਲੱਗੇ ਰਹੇ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੈਕਟਰ-25 ਸਥਿਤ ਰੈਲੀ ਗਰਾਊਂਡ ‘ਚ ਪ੍ਰਦਰਸ਼ਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਸੀ ਪਰ ਕਿਸਾਨਾਂ ਨੇ ਪਰੇਡ ਗਰਾਊਂਡ ਦੀ ਮੰਗ ਕੀਤੀ ਸੀ। ਸਹਿਮਤੀ ਨਾ ਬਣਨ ’ਤੇ ਕਿਸਾਨਾਂ ਨੇ ਸੋਮਵਾਰ ਚੰਡੀਗੜ੍ਹ ਦੀ ਹੱਦ ਨੇੜੇ ਪੁੱਜਣਾ ਸੀ। Chandigarh Police Kisan:

Share post:

Subscribe

spot_imgspot_img

Popular

More like this
Related