CHANDRABABU NAIDU ARRESTED ਟੀਡੀਪੀ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐੱਮ ਐੱਨ.ਚੰਦਰਬਾਬੂ ਨਾਇਡੂ ਨੂੰ ਗ੍ਰਿਫਤਾਰ ਕੀਤਾ ਹੈ। ਉੁਨ੍ਹਾਂ ਦੀ ਗ੍ਰਿਫਤਾਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੋਈ ਹੈ। ਨਾਇਡੂ ਖਿਲਾਫ 2021 ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਨਾਲ ਹੀ ਆਂਧਰਾ ਪ੍ਰਦੇਸ਼ ਪੁਲਿਸ ਨੇ ਟੀਡੀਪੀ ਨੇਤਾ ਤੇ ਪਾਰਟੀ ਮੁਖੀ ਐੱਨ. ਚੰਦਰਬਾਬੂ ਨਾਇਡੂ ਦੇ ਬੇਟੇ ਨਾਰਾ ਲੋਕੇਸ਼ ਨੂੰ ਵੀ ਪੂਰਬੀ ਗੋਦਾਵਰੀ ਜ਼ਿਲ੍ਹੇ ਵਿਚ ਹਿਰਾਸਤ ਵਿਚ ਲਿਆ।
ਟੀਡੀਪੀ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐੱਮ ਐੱਨ. ਚੰਦਰਬਾਬੂ ਨਾਇਡੂ ਦੇ ਵਕੀਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਪਤਾ ਲੱਗਣ ਦੇ ਬਾਅਦ ਸੀਆਈਡੀ ਚੰਦਰਬਾਬੂ ਨੂੰ ਮੈਡੀਕਲ ਜਾਂਚ ਲਈ ਲੈ ਗਈ ਹੈ।ਅਸੀਂ ਜ਼ਮਾਨਤ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾ ਰਹੇ ਹਾਂ।ਨੰਦਯਾਲ ਰੇਂਜ ਦੀ ਪੁਲਿਸ ਡੀਆਈਜੀ ਰਘੁਰਾਮੀ ਰੈੱਡੀ ਤੇ ਅਪਰਾਧ ਜਾਂਚ ਵਿਭਾਗ ਦੀ ਅਗਵਾਈ ਵਿਚ ਪੁਲਿਸ ਦੀ ਇਕ ਟੁਕੜੀ ਨੇ ਨੰਦਯਾਲ ਦੇ ਆਰਕੇ ਫੰਕਸ਼ਨ ਹਾਲ ਵਿਚ ਸਥਿਤ ਨਾਇਡੂ ਦੇ ਕੈਂਪ ‘ਤੇ ਹਮਲਾ ਬੋਲ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।ਇਹ ਕਾਰਵਾਈ ਸਵੇਰੇ ਦੇ ਲਗਭਗ 3 ਵਜੇ ਹੋਈ।
READ ALSO : ਜਲੰਧਰ ‘ਚ CM ਭਗਵੰਤ ਮਾਨ ਸਬ-ਇੰਸਪੈਕਟਰ ਨੂੰ ਨਿਯੁਕਤੀ ਪੱਤਰ ਦੇਣਗੇ
ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਨੂੰ ਉਥੇ ਮੌਜੂਦ ਟੀਡੀਪੀ ਸਮਰਥਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ। ਸਮਰਥਕਾਂ ਨੇ ਪੁਲਿਸ ਨੂੰ ਚੰਦਰਬਾਬੂ ਨਾਇਡੂ ਕੋਲ ਜਾਣ ਤੋਂ ਰੋਕ ਰਹੇ ਸਨ ਪਰ ਸਵੇਰ ਦੇ 6 ਵਜੇ ਪੁਲਿਸ ਨੇ ਨਾਇਡੂ ਨੂੰ ਉਨ੍ਹਾਂ ਦੇ ਵਾਹਨ ਤੋਂ ਬਾਹਰ ਕੱਢਿਆ ਤੇ ਗ੍ਰਿਫਤਾਰ ਕੀਤਾ। CHANDRABABU NAIDU ARRESTED
ਨਾਇਡੂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120(8), 166, 167, 418, 420, 465 ਭਾਰਤੀ ਦੰਡਾਵਲੀ ਦੀ ਧਾਰਾ 468, 471, 409, 201, 109RW ਅਤੇ 37 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। CHANDRABABU NAIDU ARRESTED