ਮੋਹਾਲੀ ‘ਚ ਬਦਲਿਆ ਮੌਸਮ, ਭਾਰੀ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ

Changed weather in Mohali

Changed weather in Mohali ਪੰਜਾਬ ‘ਚ ਅਚਾਨਕ ਮੌਸਮ ‘ਚ ਆਏ ਬਦਲਾਅ ਕਾਰਨ ਕਈ ਥਾਵਾਂ ‘ਤੇ ਭਾਰੀ ਮੀਂਹ ਪੈ ਰਿਹਾ ਹੈਇਸ ਦੇ ਨਾਲ ਹੀ ਸੂਬੇ ਦੇ ਕਈ ਹਿੱਸਿਆਂ ‘ਚ ਗੜ੍ਹੇਮਾਰੀ ਵੀ ਹੋ ਰਹੀ ਹੈ। ਪਟਿਆਲਾ, ਜਲੰਧਰ ਅਤੇ ਮੋਹਾਲੀ ‘ਚ ਵੀ ਮੀਂਹ ਪੈ ਰਿਹਾ ਹੈ

ਪਟਿਆਲਾ ਦੀ ਗੱਲ ਕਰੀਏ ਤਾ ਪਹਿਲਾ ਪਟਿਆਲਾ ਦੇ ਵਿਚ ਜਬਰਦਸਤ ਤਰੀਕੇ ਨਾਲ ਗੜੇਮਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਆਮ ਜਨਜੀਵਨ ਤੇ ਤਾ ਕੋਈ ਅਸਰ ਨਹੀਂ ਹੋਇਆ ਪਰ ਕਿਸਾਨਾਂ ਦੀਆ ਫ਼ਸਲਾਂ ਦਾ ਜਰੂਰ ਨੁਕਸਾਨ ਹੋਇਆ ਹੈ ਇਸਦੇ ਨਾਲ ਹੀ ਮੋਹਾਲੀ ‘ਚ ਵੀ ਸ਼ਾਮ ਦੇ ਸਮੇ ਗੜ੍ਹੇਮਾਰੀ ਹੁੰਦੀ ਨਜ਼ਰ ਆਈ ਹੈ Changed weather in Mohali
ਦੱਸ ਦਈਏ ਕਿ ਅਜੇ 48 ਘੰਟੇ ਪਹਿਲਾਂ ਹੀ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਵਿਛਾ ਕੇ ਰੱਖ ਦਿੱਤੀ ਸੀ ਅਤੇ ਹੁਣ ਫਿਰ ਤੋਂ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। Changed weather in Mohali

ਇਸ ਦੇ ਨਾਲ ਹੀ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਹੋਰ ਵੱਡੀ ਮਾਰ ਪੈਣਾ ਤੈਅ ਹੋ ਗਿਆ ਹੈ। ਆਸਮਾਨ ‘ਚ ਛਾਏ ਕਾਲੇ ਬੱਦਲ ਇਸ ਗੱਲ ਦਾ ਸੰਕੇਤ ਹਨ ਕਿ ਮੀਂਹ ਦੀ ਕਾਰਵਾਈ ਅਜੇ ਫਿਰ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।