ਬਲਾਕ ਫ਼ਰੀਦਕੋਟ ਵਿਖੇ ਚਾਰ ਰੋਜ਼ਾ ਜੀ. ਪੀ.ਡੀ.ਪੀ ਦੇ ਜਾਗਰੂਕਤਾ ਕੈਂਪ ਸ਼ੁਰੂ : ਬੀ.ਡੀ.ਪੀ.ਓ.

ਫ਼ਰੀਦਕੋਟ 20 ਅਗਸਤ,

 ਡਿਪਟੀ ਡਾਇਰੈਕਟਰ ਹਰਮਨਦੀਪ ਸਿੰਘ ਐਸ.ਆਈ.ਆਰ.ਡੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ. ਨਰਭਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਨੀਰਜ ਕੁਮਾਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਰੀਦਕੋਟ ਦੀ ਸਾਂਝੀ ਯੋਗ ਅਗਵਾਹੀ ਹੇਠ ਐਸ.ਆਈ.ਆਰ.ਡੀ ਮੋਹਾਲੀ ਵੱਲੋਂ ਬੀ.ਡੀ.ਪੀ.ਓ ਦਫ਼ਤਰ ਬਲਾਕ ਫਰੀਦਕੋਟ ਵਿਖੇ 20 ਅਗਸਤ ਤੋਂ 23 ਅਗਸਤ 2024 ਤੱਕ ਥੀਮੈਟਿਕ ਜੀ.ਪੀ.ਡੀ.ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ ) ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ. ਨਿਰਮਲ ਸਿੰਘ ਬਰਾੜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਿਕ ਅਫ਼ਸਰ ਪੰਚਾਇਤ ਸੰਮਤੀ ਫ਼ਰੀਦਕੋਟ ਨੇ ਦੱਸਿਆ ਕਿ ਅੱਜ ਪਹਿਲੇ ਸਿਖਲਾਈ ਕੈਂਪ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ,  ਆਸ਼ਾ ਵਰਕਰ ਅਤੇ  ਏ.ਐਨ.ਐਮ, ਆਂਗਨਵਾੜੀ ਵਰਕਰ ਅਤੇ ਸਿੱਖਿਆ ਵਿਭਾਗ ਤੋਂ ਇਕ ਅਧਿਆਪਕ, ਪ੍ਰਤੀ ਗ੍ਰਾਮ ਪੰਚਾਇਤ ਨੂੰ ਸਥਾਈ ਵਿਕਾਸ ਦੇ 17 ਟੀਚਿਆਂ ਅਤੇ ਉਨ੍ਹਾਂ ਦਾ ਸਥਾਨੀਕਰਨ ਕਰਨ ਅਤੇ 9 ਥੀਮਾਂ ਦੀ ਪ੍ਰਾਪਤੀ ਲਈ ਥਮੈਟਿਕ ਜੀ.ਪੀ ਡੀ .ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ) ਬਣਾਉਣ ਲਈ ਟ੍ਰੇਨਿੰਗ ਦਿੱਤੀ ਗਈ ਤਾਂ ਕਿ ਪਿੰਡਾਂ ਦਾ ਵਿਕਾਸ ਸਹੀ ਢੰਗ ਨਾਲ ਕੀਤਾ ਜਾ ਸਕੇ ਅਤੇ “ਆਪਣੀ ਯੋਜਨਾ ਆਪਣਾ ਵਿਕਾਸ, ਸਭ ਕੀ ਯੋਜਨਾ ਸਭ ਕਾ ਵਿਕਾਸ” ਯੋਜਨਾ ਨੂੰ ਇੱਕ ਪ੍ਰਭਾਵਸ਼ਾਲੀ ਯੋਜਨਾ ਬਣਾਈ ਜਾ ਸਕੇ।

 ਉਨ੍ਹਾਂ ਕਿਹਾ ਕਿ ਇਸ ਕੈਂਪਾਂ ਦੌਰਾਨ ਸ਼੍ਰੀਮਤੀ ਤੇਜਿੰਦਰ ਕੌਰ ਅਤੇ ਪਵਨ ਕੁਮਾਰੀ ਨੇ ਐਸ.ਆਈ.ਆਰ.ਡੀ. ਵਲੋਂ ਬਤੌਰ ਮਾਸਟਰ ਰਿਸੋਰਸ ਪਰਸਨ ਡਿਊਟੀ ਬਾਖ਼ੂਬੀ ਨਿਭਾਈ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਅਪੀਲ ਕੀਤੀ ਕਿ ਇਹ ਚਾਰ ਰੋਜ਼ਾ ਸਿਖਲਾਈ ਕੈਂਪ ਮਿਤੀ 20 ਅਗਸਤ ਤੋਂ ਲੈ ਕੇ 23 ਅਗਸਤ 2024 ਤੱਕ ਬੀ ਡੀ ਪੀ ਓ ਦਫ਼ਤਰ ਫ਼ਰੀਦਕੋਟ ਵਿਖੇ ਚੱਲ ਰਿਹਾ ਹੈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਇਸ ਚਾਰ ਰੋਜ਼ਾ ਟ੍ਰੇਨਿੰਗ ਕੈਂਪ ਵਿੱਚ ਸੁਭਾ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹਾਜ਼ਰ ਹੋਣਾ ਯਕੀਨੀ ਬਣਾਉਣ ਤਾਂ ਜੋ ਟਰੇਨਿੰਗ ਦਾ ਮਕਸਦ ਪੂਰਾ ਹੋ ਸਕੇ ਅਤੇ ਥੀਮੇਟਿਕ ਜੀ.ਪੀ.ਡੀ.ਪੀ ਬਣਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਪ੍ਰੋਗਰਾਮ ਤਹਿਤ  ਵੱਖ-ਵੱਖ ਪਿੰਡਾਂ ਦਾ ਕਲਸਟਰ ਬਣਾਇਆ ਗਿਆ ਹੈ ਤਾਂ ਜੋ ਕਿ ਸਿਖਲਾਈ ਕੈਂਪ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਇਸ ਕੈਂਪ ਵਿੱਚ ਡਾ. ਪ੍ਰਭਦੀਪ ਸਿੰਘ ਚਾਵਲਾ ,ਜਸਵੀਰ ਸਿੰਘ, ਸਚਿਨ ਸੇਠੀ ਭਿੰਦਰ ਸਿੰਘ ਆਦਿ ਨੇ ਆਪਣੇ-ਆਪਣੇ ਵਿਭਾਗਾ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਸੁਪਰਡੈਂਟ , ਰਾਜੀਵ ਚੋਹਾਨ ਲੇਖਾਕਾਰ , ਜਸਵਿੰਦਰ ਸਿੰਘ ਢਿੱਲੋਂ, ਅਜੇ ਪਾਲ ਸ਼ਰਮਾ  ,ਕੇਵਲ ਸਿੰਘ,ਖੁਸ਼ਵੰਤ ਸ਼ਰਮਾ, ਗੁਰਜੰਟ ਸਿੰਘ,ਜਗਦੀਸ਼ ਕੁਮਾਰ ,ਦੇਵੀ ਲਾਲ, ਗੁਰਦਾਸ ਸਿੰਘ, ਨਰਿੰਦਰ ਕੌਰ, ਗੁਰਪ੍ਰੀਤ ਕੌਰ,ਰਵਿੰਦਰ ਕੌਰ,ਰਾਕੇਸ਼ ਕੁਮਾਰ,ਅਸ਼ੋਕ ਕੁਮਾਰ, ਭਾਵਨਾ ਗਰੋਵਰ,ਬਲਵੰਤ ਸਿੰਘ ਆਦਿ ਬੀ.ਡੀ.ਪੀ.ਓ ਦਫ਼ਤਰ ਦੇ ਕਰਮਚਾਰੀ ਹਾਜਰ ਸਨ।

[wpadcenter_ad id='4448' align='none']