ਫਿਰੋਜ਼ਪੁਰ, 22 ਮਈ 2024( )
ਸਹਾਇਕ ਰਿਟਰਨਿੰਗ ਅਫਸਰ 76 ਫਿਰੋਜ਼ਪੁਰ ਸ਼ਹਿਰ-ਕਮ-ਉਪ ਮੰਡਲ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਚਾਰੂਮਿਤਾ ਪੀ.ਸੀ.ਐਸ. ਵੱਲੋਂ ਫਿਰੋਜ਼ਪੁਰ ਸ਼ਹਿਰ ਅਤੇ ਫਿਰੋਜ਼ਪੁਰ ਕੈਂਟ ਦੀਆਂ ਪ੍ਰਿਟਿੰਗ ਪ੍ਰੈਸਾਂ ਹਾਈਟੈਕ ਫਲੈਕਸ ਪ੍ਰਿੰਟਰਸ, ਸ਼ਿਵ ਸ਼ਕਤੀ ਫਲੈਕਸ, ਐਸ.ਕੇ. ਫਲੈਕਸ ਅਤੇ ਵਿਦਿਆ ਸਾਗਰ ਐਡਵਰਟਾਈਜ਼ਰਸ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਵਲੋਂ ਲੋਕ ਸਭਾ ਚੋਣਾਂ 2024 ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਛਪਾਏ ਜਾਣ ਵਾਲੇ ਬੈਨਰ, ਹੋਰਡਿੰਗਜ਼ ਅਤੇ ਫਲੈਕਸ ਆਦਿ ਦੀ ਛਪਾਈ ਸਬੰਧੀ ਚੈਕਿੰਗ ਕਰਕੇ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਲੋੜੀਂਦੀਆਂ ਹਦਾਇਤਾ ਦਿੱਤੀਆਂ।
ਚੈਕਿੰਗ ਦੌਰਾਨ ਐਸ ਕੇ ਫਲੈਕਸ ਅਤੇ ਵਿਦਿਆ ਸਾਗਰ ਐਡਵਰਟਾਈਜ਼ਰਸ ਫਿਰੋਜ਼ਪੁਰ ਕੈਂਟ ਵਲੋਂ ਛਾਪੇ ਜਾ ਰਹੇ ਫਲੈਕਸ ਉਪਰ ਪ੍ਰਵਾਨਗੀ ਲੈਣ ਸਬੰਧੀ ਵੇਰਵੇ ਦਰਜ ਨਾ ਕਰਨ ਤੋਂ ਸਬੰਧਤ ਪ੍ਰਿਟਿੰਗ ਪ੍ਰੈਸ ਦੇ ਮਾਲਕ ਨੂੰ ਚੇਤਾਵਨੀ ਦਿੰਦੇ ਹੋਏ ਮੌਕੇ ਤੇ ਹੀ ਪ੍ਰਵਾਨਗੀ ਵੇਰਵੇ ਦਰਜ ਕਰਵਾਏ ਗਏ। ਚੈਕਿੰਗ ਦੌਰਾਨ ਉਨ੍ਹਾਂ ਵਲੋਂ ਸਮੂਹ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ 127 ਏ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਫਲੈਕਸ ਬੈਨਰ, ਪੈਂਫਲੈਂਟ ਆਦਿ ਛਾਪਣ ਸਮੇਂ ਉਸ ਉੱਪਰ ਪ੍ਰਵਾਨਗੀ ਲੈਣ ਦੇ ਵੇਰਵੇ ਜ਼ਰੂਰ ਦਰਜ ਕੀਤੇ ਜਾਣ।