IPL 2024 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਬਦਲਿਆ ਕਪਤਾਨ, ਮਹਿੰਦਰ ਸਿੰਘ ਧੋਨੀ ਨੂੰ ਜ਼ਿੰਮੇਵਾਰੀ ਤੋਂ ਕੀਤਾ ਮੁਕਤ

Chennai Super Kings

Chennai Super Kings

IPL 2024 ਸ਼ੁਰੂ ਹੋਣ ਤੋਂ ਠੀਕ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਆਪਣਾ ਕਪਤਾਨ ਬਦਲ ਦਿੱਤਾ ਹੈ। ਪਿਛਲੇ ਸਾਲ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀਮ ਨੇ ਖ਼ਿਤਾਬ ਜਿੱਤਿਆ ਸੀ। ਧੋਨੀ ਦੀ ਉਮਰ 42 ਸਾਲ ਹੈ। ਅਜਿਹੇ ‘ਚ ਫਰੈਂਚਾਇਜ਼ੀ ਨੇ ਉਨ੍ਹਾਂ ਦੀ ਜਗ੍ਹਾ ਨਵੇਂ ਕਪਤਾਨ ਦਾ ਐਲਾਨ ਕੀਤਾ ਹੈ। ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਟੀਮ ਦੇ ਨਵੇਂ ਕਪਤਾਨ ਹੋਣਗੇ। ਉਹ ਭਾਰਤੀ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ। ਚੇਨਈ ਨੇ ਸੀਜ਼ਨ ਦਾ ਆਪਣਾ ਪਹਿਲਾ ਮੈਚ 22 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਖੇਡਣਾ ਹੈ।

ਮਹਿੰਦਰ ਸਿੰਘ ਧੋਨੀ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਕਪਤਾਨ ਹਨ। 2008 ਵਿੱਚ ਚੇਨਈ ਸੁਪਰ ਕਿੰਗਜ਼ ਨੇ ਧੋਨੀ ਨੂੰ 6 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਹ ਸਭ ਤੋਂ ਮਹਿੰਗਾ ਖਿਡਾਰੀ ਸੀ ਅਤੇ ਟੀਮ ਨੇ ਉਸ ਨੂੰ ਆਪਣਾ ਕਪਤਾਨ ਵੀ ਬਣਾਇਆ ਸੀ। ਉਸ ਨੇ ਕੁੱਲ 226 ਮੈਚਾਂ ਦੀ ਕਪਤਾਨੀ ਕੀਤੀ ਹੈ ਅਤੇ 133 ਜਿੱਤਾਂ ਹਾਸਲ ਕੀਤੀਆਂ ਹਨ। ਉਸ ਦੀ ਟੀਮ 91 ਮੈਚ ਹਾਰੀ ਅਤੇ 2 ਮੈਚ ਨਿਰਣਾਇਕ ਰਹੇ। ਇਸ ਵਿੱਚ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਦੇ ਮੈਚ ਵੀ ਸ਼ਾਮਲ ਹਨ। ਚੇਨਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 212 ਮੈਚਾਂ ‘ਚ ਕਪਤਾਨੀ ਕੀਤੀ ਹੈ ਅਤੇ 128 ਮੈਚ ਜਿੱਤੇ ਹਨ। ਧੋਨੀ ਨੇ ਚੇਨਈ ਲਈ ਬਤੌਰ ਕਪਤਾਨ 5 ਖਿਤਾਬ ਜਿੱਤੇ ਹਨ। ਰੋਹਿਤ ਸ਼ਰਮਾ ਦੇ ਨਾਲ-ਨਾਲ ਧੋਨੀ ਵੀ ਸਭ ਤੋਂ ਜ਼ਿਆਦਾ ਟਰਾਫੀਆਂ ਜਿੱਤਣ ਵਾਲੇ ਕਪਤਾਨ ਹਨ।

READ ALSO: ਮਰਹੂਮ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੇ ਬਣਾਇਆ ਇਹ ਵੱਡਾ ਰਿਕਾਰਡ..

ਰੁਤੁਰਾਜ ਗਾਇਕਵਾੜ ਨੇ ਭਲੇ ਹੀ ਆਈਪੀਐਲ ਵਿੱਚ ਕਪਤਾਨੀ ਨਾ ਕੀਤੀ ਹੋਵੇ ਪਰ ਉਸ ਕੋਲ ਭਾਰਤ ਦੀ ਕਪਤਾਨੀ ਕਰਨ ਦਾ ਤਜਰਬਾ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਘਰੇਲੂ ਕ੍ਰਿਕਟ ਵਿੱਚ ਮਹਾਰਾਸ਼ਟਰ ਦੀ ਕਪਤਾਨੀ ਵੀ ਕਰਦਾ ਹੈ। ਉਹ 2020 ਸੀਜ਼ਨ ਵਿੱਚ ਪਹਿਲੀ ਵਾਰ ਚੇਨਈ ਸੁਪਰ ਕਿੰਗਜ਼ ਵਿੱਚ ਸ਼ਾਮਲ ਹੋਇਆ ਸੀ। ਉਦੋਂ ਉਨ੍ਹਾਂ ਦੀ ਤਨਖਾਹ 20 ਲੱਖ ਰੁਪਏ ਸੀ। ਆਈਪੀਐਲ 2024 ਤੋਂ ਪਹਿਲਾਂ, ਫਰੈਂਚਾਇਜ਼ੀ ਨੇ ਉਸ ਨੂੰ 6 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਸੀ। ਰੁਤੂਰਾਜ ਨੇ ਆਈਪੀਐਲ 2021 ਵਿੱਚ ਆਰੇਂਜ ਕੈਪ ਵੀ ਜਿੱਤੀ ਹੈ।

Chennai Super Kings

[wpadcenter_ad id='4448' align='none']