Chetan Sharma resigns :BCCI ਦੇ ਚੀਫ ਸਿਲੈਕਟਰ ਚੇਤਨ ਸ਼ਰਮਾ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਕਾਰਨ

Chetan Sharma resigns – ਹਾਲ ਹੀ ‘ਚ ਇੱਕ ਟੀਵੀ ਚੈਨਲ ਦੇ ਸਟਿੰਗ ਆਪ੍ਰੇਸ਼ਨ ‘ਚ ਫਸਣ ਤੋਂ ਬਾਅਦ ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਬੀਸੀਸੀਆਈ ਜਨਰਲ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।

ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਹਾਰ ਤੋਂ ਬਾਅਦ ਚੇਤਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ

ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਸੀ

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਬੀਸੀਸੀਆਈ ਜਨਰਲ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫਾ ਭੇਜ ਦਿੱਤਾ 

ਸਟਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਵੀ ਹਰਕਤ ਵਿਚ ਆ ਗਿਆ

ਚੇਤਨ ਦਾ ਭਵਿੱਖ ਹੁਣ ਕੀ ਹੋਵੇਗਾ?

ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਹਾਰ ਤੋਂ ਬਾਅਦ ਚੇਤਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਹਾਲਾਂਕਿ ਉਨ੍ਹਾਂ ਨੂੰ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਸੀ। ਚੇਤਨ ਨੇ ਮੰਗਲਵਾਰ ਨੂੰ ਇਕ ਚੈਨਲ ’ਤੇ ਸਟਿੰਗ ਆਪ੍ਰੇਸ਼ਨ ਵਿਚ ਸਾਬਕਾ ਕਪਤਾਨ ਵਿਰਾਟ ਕੋਹਲੀ ’ਤੇ ਕਈ ਦੋਸ਼ ਲਾਏ। ਇਸ ਸਟਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਵੀ ਹਰਕਤ ਵਿਚ ਆ ਗਿਆ ਹੈ ਕਿਉਂਕਿ ਰਾਸ਼ਟਰੀ ਚੋਣਕਾਰ ਕਰਾਰ ਨਾਲ ਬੱਝੇ ਹਨ ਤੇ ਉਹ ਮੀਡੀਆ ਵਿਚ ਗੱਲ ਨਹੀਂ ਕਰ ਸਕਦੇ ਹਨ। ਬੀਸੀਸੀਆਈ ਸੂਤਰਾਂ ਨੇ ਦੱਸਿਆ ਕਿ ਚੇਤਨ ਦਾ ਭਵਿੱਖ ਹੁਣ ਕੀ ਹੋਵੇਗਾ ਇਸ ’ਤੇ ਬੋਰਡ ਸਕੱਤਰ ਜੈ ਸ਼ਾਹ ਫ਼ੈਸਲਾ ਲੈਣਗੇ।

ਚੇਤਨ ਨੇ ਸਟਿੰਗ ਵਿਚ ਰਾਹੁਲ ਦ੍ਰਾਵਿੜ ਤੇ ਵਿਰਾਟ ਦੇ ਨਾਲ ਗੱਲਬਾਤ ਦਾ ਕਥਿਤ ਤੌਰ ’ਤੇ ਖ਼ੁਲਾਸਾ ਕੀਤਾ। ਸ਼ਰਮਾ ਨੇ ਦੋਸ਼ ਲਾਇਆ ਕਿ ਖਿਡਾਰੀ ਖ਼ੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲੈਂਦੇ ਹਨ। ਜਸਪ੍ਰੀਤ ਬੁਮਰਾਹ ਦੀ ਟੀਮ ਵਿਚ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਤੇ ਟੀਮ ਮੈਨੇਜਮੈਂਟ ਵਿਚਾਲੇ ਮਤਭੇਦ ਹੋਏ। ਚੇਤਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਾਬਕਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਵਿਰਾਟ ਵਿਚਾਲੇ ਹੰਕਾਰ ਦੀ ਲੜਾਈ ਹੈ। Chetan Sharma resigns

ਸਟਿੰਗ ’ਚ ਕੀ ਬੋਲੇ ਚੇਤਨ

ਚੇਤਨ : ਗਾਂਗੁਲੀ ਨੇ ਕਿਤੇ ਬਿਆਨ ਦਿੱਤਾ ਕਿ ਵਿਰਾਟ ਕੋਹਲੀ ਗੱਲ ਕਰ ਰਿਹਾ ਸੀ ਸਾਡੇ ਨਾਲ ਕਿ ਮੈਂ ਕਪਤਾਨੀ ਛੱਡਣੀ ਹੈ। ਉਥੇ ਦੂਜੇ ਪਾਸੇ ਵਿਰਾਟ ਨੇ ਮੀਡੀਆ ਵਿਚ ਕਿਹਾ ਕਿ ਮੈਨੂੰ ਕਦੀ ਵੀ ਬੀਸੀਸੀਆਈ ਪ੍ਰਧਾਨ ਨੇ ਅਜਿਹਾ ਨਹੀਂ ਕਿਹਾ। ਇਸ ਨਾਲ ਵਿਵਾਦ ਪੈਦਾ ਹੋਇਆ। ਪਰ ਇਹ ਸੱਚ ਹੈ ਕਿ ਗਾਂਗੁਲੀ ਨੇ ਵਿਰਾਟ ਨੂੰ ਕਿਹਾ ਸੀ ਕਿ ਸ਼ਾਇਦ ਉਹ ਵੀਡੀਓ ਕਾਨਫਰੰਸਿੰਗ ਵਿਚ ਵਿਰਾਟ ਨੇ ਨਹੀਂ ਸੁਣਿਆ। ਉਥੇ ਨੌਂ ਲੋਕ ਬੈਠੇ ਸਨ। ਉਨ੍ਹਾਂ ਵਿਚ ਮੈਂ ਤੇ ਹੋਰ ਚੋਣਕਾਰ ਵੀ ਸੀ। ਜਾਂ ਤਾਂ ਵਿਰਾਟ ਨੇ ਸੁਣਿਆ ਨਹੀਂ ਜਾਂ ਵਿਰਾਟ ਨੇ ਕੀ ਕਿਹਾ ਮੈਨੂੰ ਨਹੀਂ ਪਤਾ।

ਰਿਪੋਰਟਰ : ਵਿਰਾਟ ਨੇ ਅਜਿਹਾ ਕਿਉਂ ਕਿਹਾ?

ਚੇਤਨ : ਵਿਰਾਟ ਜਦ ਕਪਤਾਨ ਵਜੋਂ ਦੱਖਣੀ ਅਫਰੀਕਾ ਜਾ ਰਿਹਾ ਸੀ, ਕਾਨਫਰੰਸਿੰਗ ਜੋ ਹੁੰਦੀ ਹੈ ਉਹ ਟੀਮ ਨੂੰ ਲੈ ਕੇ ਹੁੰਦੀ ਹੈ। ਵਿਰਾਟ ਨੂੰ ਇਸ ਮੁੱਦੇ ਨੂੰ ਕਾਨਫਰੰਸਿੰਗ ਵਿਚ ਲਿਜਾਣ ਦੀ ਲੋੜ ਵੀ ਨਹੀਂ ਸੀ ਪਰ ਉਹ ਇਸ ਨੂੰ ਲੈ ਕੇ ਆਇਆ। ਜਾਣ ਬੁੱਝ ਕੇ ਲੈ ਕੇ ਆਇਆ। ਇਸ ਦਾ ਮਕਸਦ ਤਾਂ ਉਹੀ ਦੱਸ ਸਕਦਾ ਹੈ। ਗਾਂਗੁਲੀ ਨੇ ਜੋ ਕਿਹਾ ਸੀ, ਉਹ ਸਭ ਨੇ ਸੁਣਿਆ ਸੀ। ਪਰ ਵਿਰਾਟ ਨੇ ਝੂਠ ਕਿਉਂ ਕਿਹਾ, ਪਤਾ ਨਹੀਂ। ਮਕਸਦ ਉਹੀ, ਸ਼ਾਇਦ ਵਿਰਾਟ ਨੂੰ ਲੱਗਾ ਕਿ ਚਿੱਟੀ ਗੇਂਦ ਦੀ ਕ੍ਰਿਕਟ ਦੀ ਕਪਤਾਨੀ ਤੋਂ ਹਟਾਉਣ ਦੇ ਪਿੱਛੇ ਗਾਂਗੁਲੀ ਦਾ ਹੱਥ ਹੈ।

ਰਿਪੋਰਟਰ : ਵਿਰਾਟ ਦੀ ਥਾਂ ਕਿਸ ਨੂੰ ਲਿਆਉਣਾ ਚਾਹੁੰਦੇ ਸਨ ਗਾਂਗੁਲੀ?

ਚੇਤਨ : ਰੋਹਿਤ ਸ਼ਰਮਾ ਆ ਤਾਂ ਗਿਆ ਸੀ। ਇਹ ਬਹੁਤ ਵੱਡੀ ਕੰਟਰੋਵਰਸੀ ਹੈ, ਤੁਹਾਨੂੰ ਸਮਝ ਨਹੀਂ ਆ ਰਹੀ ਹੈ। ਦੋਵਾਂ ਵਿਚਾਲੇ ਹੰਕਾਰ ਕਾਰਨ ਟਕਰਾਅ ਹੈ। ਵਿਰਾਟ ਸੋਚ ਰਿਹਾ ਹੈ ਕਿ ਮੈਨੂੰ ਕਪਤਾਨੀ ਤੋਂ ਗਾਂਗੁਲੀ ਕਾਰਨ ਹਟਾਇਆ ਗਿਆ ਹੈ। ਤਾਂ ਉਸ ਦਾ ਮੈਂ ਬਦਲਾ ਲਵਾਂਗਾ। ਵਿਰਾਟ ਨੇ ਮੀਡੀਆ ਵਿਚ ਬਿਆਨ ਦਿੱਤਾ ਕਿ ਗਾਂਗੁਲੀ ਉਲਟੀਆਂ ਸਿੱਧੀਆਂ ਹਰਕਤਾਂ ਕਰ ਰਹੇ ਹਨ ਪਰ ਇਹ ਵਿਰਾਟ ਨੂੰ ਉਲਟਾ ਪੈ ਗਿਆ। Chetan Sharma resigns

ਰਿਪੋਰਟਰ : ਕੀ ਗਾਂਗੁਲੀ ਰੋਹਿਤ ਦਾ ਪੱਖ ਲੈ ਰਹੇ ਸਨ।

ਚੇਤਨ : ਇਹ ਤਾਂ ਗਾਂਗੁਲੀ ਹੀ ਦੱਸ ਸਕਦੇ ਹਨ। ਮੈਂ ਜ਼ਿਆਦਾ ਨਹੀਂ ਕਹਾਂਗਾ ਨਹੀਂ ਤਾਂ ਇਹ ਮੇਰੇ ਉੱਪਰ ਆ ਜਾਵੇਗਾ। ਕਿਉਂਕਿ ਕਪਤਾਨ ਤਾਂ ਮੈਂ ਹੀ ਬਣਾਇਆ ਹੈ ਨਾ।

Also Read : ਦੀਪਤੀ ਸ਼ਰਮਾ ਨੇ 6 ਸਾਲ ਦੀ ਉਮਰ ‘ਚ ਪਹਿਲੀ ਵਾਰ ਚੁੱਕਿਆ ਬੱਲਾ, WPL ਨੇ ਉਸ ਨੂੰ ਬਣਾ ਦਿੱਤਾ ਅਮੀਰ

[wpadcenter_ad id='4448' align='none']