Chief Minister Arvind Kejriwal
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ਦੀਆਂ ਬੱਸਾਂ ‘ਚ ਮੁਫਤ ਯਾਤਰਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਿੱਲੀ ਦੀਆਂ ਬੱਸਾਂ ‘ਚ ਔਰਤਾਂ ਤੋਂ ਬਾਅਦ ਹੁਣ ਟਰਾਂਸਜੈਂਡਰ ਵੀ ਡੀਟੀਸੀ ਬੱਸਾਂ ‘ਚ ਮੁਫਤ ਸਫਰ ਕਰ ਸਕਣਗੇ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਸਾਡੇ ਸਮਾਜਿਕ ਮਾਹੌਲ ਵਿੱਚ ਟਰਾਂਸਜੈਂਡਰ ਭਾਈਚਾਰਾ ਕਾਫੀ ਹੱਦ ਤੱਕ ਨਜ਼ਰਅੰਦਾਜ਼ ਹੈ। ਅਜਿਹਾ ਨਹੀਂ ਹੋਣਾ ਚਾਹੀਦਾ, ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਵੀ ਬਰਾਬਰ ਦੇ ਅਧਿਕਾਰ ਹਨ। ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਟਰਾਂਸਜੈਂਡਰ ਭਾਈਚਾਰੇ ਲਈ ਵੀ ਦਿੱਲੀ ਬੱਸਾਂ ਵਿੱਚ ਯਾਤਰਾ ਪੂਰੀ ਤਰ੍ਹਾਂ ਮੁਫਤ ਹੋਵੇਗੀ। ਜਲਦੀ ਹੀ ਇਸ ਨੂੰ ਕੈਬਨਿਟ ਵੱਲੋਂ ਪਾਸ ਕਰਕੇ ਲਾਗੂ ਕਰ ਦਿੱਤਾ ਜਾਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਕਿੰਨਰ ਭਾਈਚਾਰੇ ਦੇ ਲੋਕਾਂ ਨੂੰ ਇਸ ਫੈਸਲੇ ਦਾ ਬਹੁਤ ਫਾਇਦਾ ਹੋਵੇਗਾ।
ਦੱਸ ਦਈਏ ਕਿ ਪਿਛਲੇ ਸਾਲ ਦਾ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਐਲਾਨ ਕੀਤਾ ਸੀ ਕਿ ਦਿੱਲੀ ਸਰਕਾਰ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਯਾਤਰਾ ਦੀ ਸਹੂਲਤ ਅਤੇ ਸੀਨੀਅਰ ਨਾਗਰਿਕਾਂ ਲਈ ਤੀਰਥ ਯਾਤਰਾ ਯੋਜਨਾ ਵਿੱਤੀ ਸਾਲ 2023-24 ਤੱਕ ਜਾਰੀ ਰਹੇਗੀ। ਮੰਤਰੀ ਨੇ ਕਿਹਾ ਸੀ ਕਿ ਇਸ ਸਾਲ ਸਮਾਜ ਭਲਾਈ ਵਿਭਾਗ ਲਈ ਕੁੱਲ 4,744 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚੋਂ 8.82 ਲੱਖ ਲਾਭਪਾਤਰੀਆਂ ਜਿਨ੍ਹਾਂ ਵਿੱਚ ਸੀਨੀਅਰ ਸਿਟੀਜ਼ਨ, ਔਰਤਾਂ, ਅਪਾਹਜ ਅਤੇ ਵਾਂਝੇ ਵਰਗ ਸ਼ਾਮਲ ਹਨ, ਦੀ ਪੈਨਸ਼ਨ ਲਈ 2,962 ਕਰੋੜ ਰੁਪਏ ਤਜਵੀਜ਼ ਕੀਤੇ ਗਏ ਹਨ।
READ ALSO:ਮਾਨ ਸਰਕਾਰ ਦਾ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮਿਸ਼ਨ ਅੱਜ ਤੋਂ ਸ਼ੁਰੂ, ਹਰ ਥਾਂ ਲੱਗਣਗੇ ਕੈਂਪ
DTC ਅਤੇ ਕਲੱਸਟਰ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਸਹੂਲਤ 29 ਅਕਤੂਬਰ, 2019 ਨੂੰ ਸ਼ੁਰੂ ਹੋਈ ਸੀ। 2021-22 ਦੌਰਾਨ, ਮਹਿਲਾ ਯਾਤਰੀਆਂ ਨੇ ਡੀਟੀਸੀ ਵਿੱਚ 13.04 ਕਰੋੜ ਅਤੇ ਕਲੱਸਟਰ ਬੱਸਾਂ ਵਿੱਚ 12.69 ਕਰੋੜ ਮੁਫਤ ਯਾਤਰਾ ਦਾ ਲਾਭ ਲਿਆ। ਵਿੱਤੀ ਸਾਲ 2021-22 ਦੌਰਾਨ, ਡੀਟੀਸੀ ਵਿੱਚ ਰੋਜ਼ਾਨਾ ਔਸਤ ਯਾਤਰੀਆਂ ਦੀ ਗਿਣਤੀ 15.62 ਲੱਖ ਸੀ ਅਤੇ ਕਲੱਸਟਰ ਬੱਸਾਂ ਵਿੱਚ 9.87 ਲੱਖ ਸੀ।
Chief Minister Arvind Kejriwal