ਮੁੱਖ ਮੰਤਰੀ ਵੱਲੋਂ ਐਨ ਓ ਸੀ ਬੰਦ ਕਰਨ ਦਾ ਕੀਤਾ ਗਿਆ ਫੈਸਲਾ ਸ਼ਲਾਘਾਯੋਗ- ਜੀਵਨਜੋਤ ਕੌਰ

ਅੰਮ੍ਰਿਤਸਰ, 6 ਫਰਵਰੀ –

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਐਨ ਓ ਸੀ ਬੰਦ ਕਰਨ ਸਬੰਧੀ ਜੋ ਫੈਸਲਾ ਲਿਆ ਜਾ ਰਿਹਾ ਹੈਉਸਦੀ ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਹੈਕਿਉਂਕਿ ਜਨਤਾ ਐਨ ਓ ਸੀ ਨੂੰ ਲੈ ਕੇ ਬਹੁੱਤ ਖੱਜ਼ਲ ਹੋ ਰਹੀ ਸੀ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਅੱਜ ਜਿਉਂ ਹੀ ਮੁੱਖ ਮੰਤਰੀ ਸ. ਮਾਨ ਨੇ ਸੋਸ਼ਲ ਮੀਡੀਆ ਉਤੇ ਇਹ ਖ਼ਬਰ ਸਾਂਝੀ ਕੀਤੀ ਹੈਉਸ ਵੇਲੇ ਤੋਂ ਹੀ ਮੈਨੂੰ ਵਧਾਈਆਂ ਦੇਣ ਵਾਲਿਆਂ ਦੇ ਫੋਨ ਨਿਰੰਤਰ ਆ ਰਹੇ ਹਨਜਿਸ ਤੋਂ ਲੋਕਾਂ ਦੀ ਖੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਐਨ ਓ ਸੀ ਲੈਣ ਵਿਚ ਲੋਕਾਂ ਨੂੰ ਵੱਡੀ ਮੁਸ਼ਿਕਲ ਆ ਰਹੀ ਸੀਜਿਸ ਵਿਚ ਪੈਸੇ ਦੇ ਨਾਲ-ਨਾਲ ਵੱਡਾ ਸਮਾਂ ਵੀ ਉਡੀਕਣਾ ਪੈ ਰਿਹਾ ਸੀਜਿਸ ਨਾਲ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਸਨ। ਜਾਇਦਾਦ ਦੀ ਖਰੀਦ ਵੇਚ ਕਰਨ ਵੇਲੇ ਵੱਡੇ ਭ੍ਰਿਸ਼ਟਾਚਾਰ ਦੀ ਵੀ ਚਰਚਾ ਰਹਿੰਦੀ ਸੀਜਿਸ ਨਾਲ ਲੋਕਾਂ ਨੂੰ ਨਿਰਾਸਾ ਦਾ ਆਲਮ ਸੀਜਿਸ ਨੂੰ ਅੱਜ ਮੁੱਖ ਮੰਤਰੀ ਸਾਹਿਬ ਦੇ ਇਕ ਟਵੀਟ ਨੇ ਹੀ ਦੂਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਮਾਨ ਲੋਕਾਂ ਦੇ ਦੁੱਖ-ਤਕਲੀਫ ਨੂੰ ਨਿੱਜੀ ਤੌਰ ਉਤੇ ਸਮਝਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਹ ਦੁੱਖ ਕੱਟਣ ਲਈ ਕਿਸੇ ਹੱਦ ਤੱਕ ਵੀ ਜਾ ਕੇ ਫੈਸਲਾ ਕਰ ਲੈਂਦੇ ਹਨ। ਵਿਧਾਇਕਾ ਨੇ ਇਸ ਲੋਕ ਭਲਾਈ ਦੇ ਫੈਸਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਨਾਂ ਨਾਲ ਸ. ਮਨਿੰਦਰ ਸਿੰਘ ਧਾਰੋਵਾਲੀਆਸ਼ੂਦੀਪ ਬਾਂਸਲਹਰਪਾਲ ਸਿੰਘ ਨਿਜਰਐਡਵੋਕੇਟ ਗੁਰਪ੍ਰੀਤ ਸਿੰਘ ਸੋਹਲਜਸਕਰਨ ਸਿੰਘ ਪੰਨੂੰਦਿਲਰਾਜ ਸਿੰਘ ਘੁਮਾਣਮਨਮੋਹਨ ਸਿੰਘਜਰਨੈਲ ਸਿੰਘਸਾਹਿਬ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

[wpadcenter_ad id='4448' align='none']