ਜ਼ਿਲ੍ਹੇ ਵਿਚ ਬਾਲ ਮਜਦੂਰੀ ਖਾਤਮਾ ਸਪਤਾਹ 11 ਜੂਨ ਤੋਂ 21 ਜੂਨ  ਤੱਕ ਮਨਾਇਆ ਜਾਵੇਗਾ

ਫਰੀਦਕੋਟ, ਜੂਨ 11 ()  ਰਾਜ ਵਿੱਚੋਂ ਬਾਲ ਮਜਦੂਰੀ ਦੀ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਬਾਲ ਮਜਦੂਰੀ ਖਾਤਮਾ ਸਪਤਾਹ ਮੁਹਿੰਮ 11 ਤੋਂ 21 ਜੂਨ ਤੱਕ ਚਲਾਈ ਜਾ ਰਹੀ ਹੈ।

 ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ ਫਰੀਦਕੋਟ ਸ੍ਰੀ ਵਰੁਣ ਕੁਮਾਰ ਨੇ ਦੱਸਿਆ ਕਿ ਦ ਚਾਈਲਡ ਐਂਡ ਅਡੋਲੋਸੈਂਟ ਲੇਬਰ(ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਖਤਰਨਾਕ ਅਤੇ ਗੈਰ ਖਤਰਨਾਕ ਅਦਾਰਿਆਂ ਵਿੱਚ ਕੰਮ ਕਰਵਾਉਣਾ ਕਾਨੂੰਨੀ ਜ਼ੁਰਮ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਜਾਂ ਅਦਾਰੇ ਦਾ ਮਾਲਕ ਕੰਮ ਕਰਵਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਲ੍ਹਾ ਫਰੀਦਕੋਟ ਵਿਖੇ ਐਕਟ ਤਹਿਤ ਜਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਪੁਲਿਸ, ਸਿਹਤ ਕਿਰਤ, ਡਾਇਰੈਕਟਰ ਆਫ ਫੈਕਟਰੀਜ਼, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਸਿੱਖਿਆ ਅਤੇ ਐਨ.ਜੀ.ਓਜ਼਼ ਆਦਿ ਸ਼ਾਮਿਲ ਹਨ। ਇਹ ਟੀਮ ਸਾਂਝੇ ਤੌਰ ਤੇ ਜਿਲ੍ਹੇ ਵਿੱਚ 11 ਤੋਂ 21 ਜੂਨ ਤੱਕ ਅਚਨਚੇਤ ਛਾਪੇਮਾਰੀ ਕਰੇਗੀ। 

ਇਸੇ ਲੜੀ ਤਹਿਤ ਬਾਲ ਮਜਦੂਰੀ ਖਾਤਮਾ ਸਪਤਾਹ ਅਧੀਨ ਦ ਚਾਈਲਡ ਐਂਡ ਅਡੋਲੋਸੈਂਟ ਲੇਬਰ(ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986 ਤਹਿਤ ਬਣੀ ਟਾਸਕ ਫੋਰਸ ਕਮੇਟੀ ਦੁਆਰਾ ਸ਼ਹਿਰ ਦੀਆਂ ਦੁਕਾਨਾਂ/ਕਮਰਸ਼ੀਅਲ ਅਦਾਰਿਆਂ/ਹੋਟਲਾਂ/ਢਾਬਿਆਂ ਆਦਿ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਪੁਰਾਣੀ ਦਾਣਾ ਮੰਡੀ, ਮੇਨ ਬਜ਼ਾਰ, ਘੰਟਾ ਘਰ ਚੌਂਕ, ਮਾਲ ਰੋਡ ਸਮੇਤ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਸਮੂਹ ਦੁਕਾਨਦਾਰਾਂ ਨੂੰ ਬਾਲ ਮਜਦੂਰੀ ਨਾ ਕਰਵਾਉਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਨਾਮ ਪੰਜਾਬੀ ਭਾਸ਼ਾ ਵਿੱਚ ਲਿਖਵਾਉਣ ਦੀ ਹਦਾਇਤ ਕੀਤੀ ਗਈ।

[wpadcenter_ad id='4448' align='none']