ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਖ਼ਤ ਹਦਾਇਤਾਂ

China Door Sales and Use

China Door Sales and Use

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ/ਮਾਂਝੇ ਸਮੇਤ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾਗੂ ਕਰਨ ਲਈ ਚਾਈਨਾ ਡੋਰ ਦੇ ਵਿਕਰੇਤਾਵਾਂ ਦੀ ਚੈਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਜ਼ਿਲ੍ਹੇ ’ਚ ਪਤੰਗ ਉਡਾਉਣ ਵਾਲੀ ਸਮੱਗਰੀ ਦੀ ਸਪਲਾਈ ’ਚ ਲੱਗੇ ਉੱਘੇ ਥੋਕ ਵਿਕਰੇਤਾ/ਡੀਲਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ (ਬਠਿੰਡਾ) ਵੱਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਮਿਤੀ 09.05.2024 ਨੂੰ ਮੀਟਿੰਗ ਬੁਲਾ ਕੇ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਅਤੇ ਇਸ ਦੀ ਵਿਕਰੀ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ।China Door Sales and Use

also read ;- ਜੇਲ੍ਹ ‘ਚ ਬੰਦ Amritpal ਨੇ ਨਾਮਜ਼ਦਗੀ ਭਰਨ ਲਈ ਮੰਗੀ ਰਿਹਾਈ, ਪਹੁੰਚਿਆ ਹਾਈਕੋਰਟ

ਸੰਦੀਪ ਬਹਿਲ, ਮੁੱਖ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਬਠਿੰਡਾ) ਨੇ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਕਰੇਤਾਵਾਂ/ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਸਟੋਰੇਜ ਅਤੇ ਵਿਕਰੀ ਨੂੰ ਬੰਦ ਕਰਨ ’ਚ ਸਹਿਯੋਗ ਦੇਣ। ਇਸ ਮੌਕੇ ਲਵਨੀਤ ਦੂਬੇ ਸੀਨੀਅਰ ਵਾਤਾਵਰਣ ਇੰਜੀਨੀਅਰ ਅਤੇ ਅਮਿਤ ਕੁਮਾਰ ਵਾਤਾਵਰਣ ਇੰਜੀਨੀਅਰ, ਜ਼ੋਨਲ ਦਫਤਰ-1, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਹਾਜ਼ਰ ਸਨ।China Door Sales and Use

[wpadcenter_ad id='4448' align='none']